Friday, November 22, 2024
 

ਰਾਸ਼ਟਰੀ

1990 ਦੇ ਦਹਾਕੇ ਦੌਰਾਨ ਸਿੱਖਾਂ ਨੇ ਹਾਲਾਤ ਦਾ ਡੱਟ ਕੇ ਸਾਹਮਣਾ ਕੀਤਾ ਸੀ : ਫਾਰੂਕ ਅਬਦੁੱਲਾ

October 14, 2021 09:03 AM

ਸ਼੍ਰੀਨਗਰ: ਪ੍ਰਿੰਸੀਪਲ ਸਪਿੰਦਰ ਕੌਰ ਦੀ 7 ਅਕਤੂਬਰ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। ਅੱਜ ਉਨ੍ਹਾਂ ਦੇ ਅੰਤਮ ਭੋਗ ਸਮਾਗਮ ਦੌਰਾਨ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਕਦੇ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਰਹਾਂਗੇ, ''ਭਾਵੇਂ ਮੈਨੂੰ ਗੋਲੀ ਹੀ ਕਿਉਂ ਨਾ ਮਾਰ ਦਿਤੀ ਜਾਵੇ।'' ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਇਕ ਗੁਰਦਵਾਰੇ 'ਚ ਆਯੋਜਤ ਸੋਗ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਹਿੰਮਤੀ ਬਣਨਾ ਪਵੇਗਾ ਅਤੇ ਮਿਲ ਕੇ ਕਾਤਲਾਂ ਨਾਲ ਲੜਨਾ ਹੋਵੇਗਾ। ਸ਼੍ਰੀਨਗਰ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਸਿੱਖ ਪ੍ਰਿੰਸੀਪਲ ਸੁਪਿੰਦਰ ਕੌਰ ਦੀ ਹਤਿਆ ਦੇ ਦੁੱਖ ਪ੍ਰਗਟ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ 1990 ਦੇ ਦਹਾਕੇ 'ਚ ਜਦੋਂ ਕਈ ਲੋਕ ਡਰ ਦੇ ਮਾਰੇ ਘਾਟੀ ਛੱਡ ਕੇ ਚਲੇ ਗਏ ਸਨ ਉਦੋਂ ਸਿੱਖ ਭਾਈਚਾਰੇ ਨੇ ਕਸ਼ਮੀਰ ਨੂੰ ਨਹੀ ਛਡਿਆ ਸੀ ਅਤੇ ਹਾਲਾਤ ਦਾ ਡੱਟ ਕੇ ਸਾਹਮਣਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਅਪਣਾ ਹੌਂਸਲਾ ਉਚਾ ਰਖਣਾ ਪਵੇਗਾ ਅਤੇ ਹਿੰਮਤੀ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ ਇਕ ਉਹ ਸਮਾਂ ਸੀ ਜਦੋਂ ਸਾਰੇ ਵਾਦੀ ਨੂੰ ਛੱਡ ਕੇ ਦੌੜ ਰਹੇ ਸਨ ਪਰ ਸਿੱਖਾਂ ਨੇ ਉਸ ਦਹਿਸ਼ਤ ਦਾ ਡਟ ਕੇ ਸਾਹਮਣਾ ਕੀਤਾ ਤੇ ਸਿਰਫ਼ ਸਿੱਖ ਹੀ ਸਨ ਜਿਹੜੇ ਸਾਰਿਆਂ ਦੇ ਜਾਣ ਤੋਂ ਬਾਅਦ ਵੀ ਇਥੇ ਹੀ ਡਟੇ ਰਹੇ। ਉਨ੍ਹਾਂ ਬੜੇ ਹੀ ਮਾਣ ਨਾਲ ਕਿਹਾ ਕਿ ਸਿੱਖਾਂ ਵਰਗੀ ਬਹਾਦਰ ਕੌਮ ਨੂੰ ਉਹ ਨੂੰ ਵਾਰ-ਵਾਰ ਸਲਾਮ ਕਰਦੇ ਹਨ ਜਿਨ੍ਹਾਂ ਦੇਸ਼ ਦੀ ਰਖਿਆ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਵਿਚ ਵੀ ਭਰਪੂਰ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਕਸ਼ਮੀਰੀ ਲੋਕਾਂ ਦਾ ਸਾਥ ਦੇਣ 'ਤੇ ਅਸੀਂ ਸਦਾ ਸਿੱਖ ਕੌਮ ਦੇ ਰਿਣੀ ਰਹਾਂਗੇ।

 

Have something to say? Post your comment

 
 
 
 
 
Subscribe