ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ (Petrol and Diesel Prices) ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਆਮ ਲੋਕ ਕਾਫ਼ੀ ਪ੍ਰੇਸ਼ਾਨ ਹਨ। ਦੇਸ਼ ਦੇ ਆਮ ਲੋਕ ਇਸ ਵੱਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਪਹਿਲਾਂ ਹੀ ਨੌਕਰੀਆਂ ਨਹੀਂ ਹਨ ਤੇ ਹੁਣ ਲਗਾਤਾਰ ਵੱਧ ਰਹੀ ਮਹਿੰਗਾਈ ਉਨ੍ਹਾਂ ਨੂੰ ਤੰਗ ਕਰ ਰਹੀ ਹੈ।ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਕਰੀਬ 1 ਸਾਲ ਤੋਂ ਰੋਜ਼ਾਨਾ ਲਗਾਤਾਰ ਵੱਧ ਰਹੀਆਂ ਹਨ।
ਹਾਲਾਂਕਿ ਪਿਛਲੇ ਇੱਕ ਮਹੀਨੇ ਤੋਂ ਇਨ੍ਹਾਂ ਕੀਮਤਾਂ ‘ਤੇ ਥੋੜ੍ਹੀ ਬਰੇਕ ਲੱਗੀ ਸੀ, ਪਰ ਹੁਣ ਫਿਰ ਤੋਂ ਇਨ੍ਹਾਂ ਕੀਮਤਾਂ ਵਿੱਚ ਇਜ਼ਾਫ਼ਾ ਮੁੜ ਸ਼ੁਰੂ ਹੋ ਗਿਆ ਹੈ। ਲਗਾਤਾਰ ਵੱਧ ਰਹੀਆਂ ਪੈਟਰੋਲ ਤੇ ਡੀਜ਼ਲ (Petrol and Diesel Prices) ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਉਛਾਲ ਆਇਆ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਅੱਜ ਯਾਨੀ 10 ਅਕਤੂਬਰ ਨੂੰ ਪੈਟਰੋਲ 30 ਪੈਸੇ ਅਤੇ ਡੀਜ਼ਲ 35 ਪੈਸੇ ਮਹਿੰਗਾ ਹੋ ਗਿਆ (Petrol and Diesel Prices)ਹੈ। ਇਸ ਵਾਧੇ ਨਾਲ ਹੁਣ ਦਿੱਲੀ ਵਿੱਚ ਪੈਟਰੋਲ 104.14 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 92.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਦੇ ਨਾਲ ਹੀ ਮੁੰਬਈ ਵਿੱਚ 110.12 ਰੁਪਏ ਪ੍ਰਤੀ ਪੈਟਰੋਲ ਤੇ 100.66 ਰੁਪਏ ਪ੍ਰਤੀ ਲੀਟਰ ਡੀਜ਼ਲ ਹੋ ਗਿਆ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ