ਆਗਰਾ: ਭਾਰਤ ਦੌਰੇ ਤੇ ਪਹੁੰਚੀ ਡੇਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੇਡਰਿਕਸਨ (denmark prime minister mette frederiksen) ਐਤਵਾਰ ਯਾਨੀ ਕੱਲ੍ਹ ਨੂੰ ਤਾਜ ਮਹਿਲ ਅਤੇ ਆਗਰਾ ਕਿਲੇ (taj mahal and agra fort) ਵਿਖੇ ਜਾਣਗੇ। ਉਨ੍ਹਾਂ ਦੇ ਆਗਰਾ ਦੌਰੇ ਕਾਰਨ ਐਤਵਾਰ ਸਵੇਰੇ ਤਾਜ ਮਹਿਲ ਅਤੇ ਆਗਰਾ ਕਿਲਾ (taj mahal and agra fort)ਸੈਲਾਨੀਆਂ ਲਈ ਬੰਦ ਰਹੇਗਾ।
ਭਾਰਤੀ ਪੁਰਾਤੱਤਵ ਸਰਵੇਖਣ ਦੇ ਸੁਪਰਿੰਟੈਂਡਿੰਗ ਪੁਰਾਤੱਤਵ ਵਿਗਿਆਨੀ ਡਾ. ਵਸੰਤ ਕੁਮਾਰ ਸੁਨਿਆਰ ਨੇ ਇਹ ਜਾਣਕਾਰੀ ਦਿੱਤੀ ਹੈ। ਜਿਸ ਅਨੁਸਾਰ ਐਤਵਾਰ ਸਵੇਰੇ ਸਾਢੇ ਅੱਠ ਵਜੇ ਤੋਂ ਸਾਢੇ ਦਸ ਵਜੇ ਤੱਕ ਤਾਜ ਮਹਿਲ ਸੈਲਾਨੀਆਂ ਲਈ ਬੰਦ ਰਹੇਗਾ, ਜਦੋਂ ਕਿ ਆਗਰਾ ਕਿਲਾ ਸਵੇਰੇ ਸਾਢੇ ਨੌਂ ਵਜੇ ਤੋਂ ਗਿਆਰਾਂ ਵੱਜ ਕੇ 50 ਮਿੰਟ ਤੱਕ ਬੰਦ ਰੱਖਿਆ ਜਾਵੇਗਾ।
ਦੱਸਣਯੋਗ ਹੈ ਕਿ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸੇਨ (denmark prime minister mette frederiksen) ਤਿੰਨ ਦਿਨਾਂ ਦੇ ਭਾਰਤ ਦੌਰੇ ’ਤੇ ਰਾਜਧਾਨੀ ਦਿੱਲੀ ਵਿਚ ਪੁੱਜੀ ਹੈ।