ਕਿਸਾਨਾਂ ਦੇ ਬੇਰਹਿਮੀ ਨਾਲ ਕਤਲੇਆਮ ਲਈ ਰਾਜ ਮੰਤਰੀ ਅਜੈ ਮਿਸਰਾ ਨੂੰ ਤੁਰੰਤ ਬਰਖਾਸਤ ਕਰੋ ਤੇ ਉਸ ਦੇ ਪੁੱਤਰ ਅਸੀਸ ਮਿਸਰਾ ਨੂੰ ਗਿ੍ਰਫ਼ਤਾਰ ਕਰੋ: ਲੋਕ ਨਿਰਮਾਣ ਮੰਤਰੀ
ਲਖੀਮਪੁਰ ਖੀਰੀ/ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰਾਂ ਬਾਰੇ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ (Vijay Inder Singla) ਨੇ ਅੱਜ ਆਪਣੇ ਹੋਰ ਕੈਬਨਿਟ ਸਾਥੀਆਂ ਨਾਲ ਲਖੀਮਪੁਰ ਖੀਰੀ ਵਿਖੇ ਸਹੀਦ ਕਿਸਾਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਪੂਰਾ ਦੇਸ ਉਨਾਂ ਦੇ ਨਾਲ ਖੜਾ ਹੈ।
ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਸ੍ਰੀ ਸਿੰਗਲਾ (Vijay Inder Singla)ਨੇ ਕਿਹਾ ਕਿ ਪੀੜਤ ਪਰਿਵਾਰਾਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਹ ਰਾਜ ਮੰਤਰੀ ਅਜੈ ਮਿਸਰਾ ਨੂੰ ਤੁਰੰਤ ਬਰਖਾਸਤ ਕਰਨ ਅਤੇ ਉਸ ਦੇ ਬੇਟੇ ਅਸੀਸ ਮਿਸਰਾ ਨੂੰ ਗਿ੍ਰਫ਼ਤਾਰ ਕਰਨ ਲਈ ਕੇਂਦਰ ਸਰਕਾਰ ‘ਤੇ ਦਬਾਅ ਪਾਉਂਦੇ ਰਹਿਣਗੇ ਜਿਨਾਂ ਨੇ ਸੜਕ ‘ਤੇ ਸਾਂਤਮਈ ਪ੍ਰਦਰਸਨ ਕਰ ਰਹੇ ਕਿਸਾਨਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ।
ਸ੍ਰੀ ਵਿਜੈ ਇੰਦਰ ਸਿੰਗਲਾ (Vijay Inder Singla) ਨੇ ਕਿਹਾ ਕਿ ਕਿਸਾਨ ਦੇਸ ਦੀ ਰੀੜ ਦੀ ਹੱਡੀ ਹਨ ਅਤੇ ਦਿਨ ਦਿਹਾੜੇ ਉਨਾਂ ਦਾ ਕਤਲ ਦਿਲ ਝੰਜੋੜਨ ਵਾਲੀ ਅਤੇ ਬੇਹੱਦ ਦੁਖਦਾਈ ਘਟਨਾ ਹੈ। ਸ੍ਰੀ ਸਿੰਗਲਾ ਨੇ ਅੱਗੇ ਕਿਹਾ ਕਿ ਉਹ ਉਨਾਂ ਕਿਸਾਨਾਂ ਲਈ ਦਿਲੋਂ ਬੇਹੱਦ ਦੁੱਖੀ ਹਨ ਜਿਨਾਂ ਨੇ ਦੇਸ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਪਰ ਭਾਜਪਾ ਆਗੂਆਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਕਿਸਾਨਾਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ।
ਉਨਾਂ ਅੱਗੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਭਾਜਪਾ ਆਗੂ ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਹਮਲਾ ਕਰਨ ਲਈ ਸਮਾਜ ਵਿਰੋਧੀ ਤੱਤਾਂ ਨੂੰ ਉਕਸਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਦੇ ਕਤਲੇਆਮ ਉਪਰੰਤ ਭਾਜਪਾ ਆਗੂਆਂ ਨੇ ਸਵੈ-ਰੱਖਿਆ ਦੇ ਨਾਂ ‘ਤੇ ਆਪਣੇ ਸਬਦ ਵਾਪਸ ਲੈ ਕੇ ਯੂ-ਟਰਨ ਲੈ ਲਿਆ।
ਸ੍ਰੀ ਸਿੰਗਲਾ (Vijay Inder Singla) ਨੇ ਹਮੇਸਾ ਕਿਸਾਨਾਂ ਨਾਲ ਖੜੇ ਰਹਿਣ ਅਤੇ ਆਪਣੀ ਆਵਾਜ ਬੁਲੰਦ ਕਰਨ ਦੀ ਵਚਨਬੱਧਤਾ ਮੁੜ ਪ੍ਰਗਟਾਈ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।