ਰੋਹਤਕ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ’ਤੇ ਦਿੱਤੇ ਆਪਣੇ ਹੀ ਬਿਆਨ ’ਤੇ ਅਫ਼ਸੋਸ ਜਤਾਇਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੈਂ ਕੁੱਝ ਬਿਆਨ ਦਿੱਤਾ ਸੀ। ਮੈਂ ਇਹ ਬਿਆਨ ਸਵੈ-ਰੱਖਿਆ ਦੇ ਨਜ਼ਰੀਏ ਤੋਂ ਦਿੱਤਾ ਸੀ ਅਤੇ ਇਹ ਬਿਆਨ ਕਿਸੇ ਵੀ ਗਲਤ ਇਰਾਦੇ ਨਾਲ ਨਹੀਂ ਦਿੱਤਾ ਗਿਆ ਸੀ।
ਖੱਟਰ ਨੇ ਕਿਹਾ ਕਿ ਮੈਂ ਆਪਣਾ ਉਹ ਬਿਆਨ ਵਾਪਿਸ ਲੈਂਦਾ ਹਾਂ। ਇਥੇ ਦਸ ਦਈਏ ਕਿ ਭਾਜਪਾ ਕਿਸਾਨ ਮੋਰਚਾ ਦੀ ਇੱਕ ਬੈਠਕ ਦੇ ਦੌਰਾਨ, ਸੀਐਮ ਮਨੋਹਰ ਲਾਲ ਖੱਟਰ ਨੇ ਜੈਸੇ ਨੂੰ ਤੈਸਾ ਨਾਲ ਜੁੜੀ ਟਿੱਪਣੀ ਕੀਤੀ ਸੀ। ਸੀਐੱਮ ਖੱਟਰ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਸੀ, ਚੱਕ ਲਉ ਡੰਡੇ। ਗੁੱਸੇ ਵਿੱਚ ਆਏ ਕਿਸਾਨਾਂ ਨੂੰ ਤੁਸੀਂ ਵੀ ਜਵਾਬ ਦਿਉ ਅਸੀਂ ਵੇਖਾਂਗੇ। ਜੇ ਤੁਸੀਂ ਦੋ ਤੋਂ ਚਾਰ ਮਹੀਨਿਆਂ ਲਈ ਜੇਲ੍ਹ ਵਿੱਚ ਰਹੋਗੇ, ਤਾਂ ਤੁਸੀਂ ਕੁੱਝ ਸਿੱਖੋਗੇ। ਤੁਸੀਂ ਇੱਕ ਮਹਾਨ ਨੇਤਾ ਬਣੋਗੇ। ਆਪਣੇ ਬਿਆਨ ਵਿੱਚ ਖੱਟਰ ਨੇ 500 ਤੋਂ 1000 ਲੋਕਾਂ ਦਾ ਸਮੂਹ ਬਣਾਉਣ ਅਤੇ ਜੇਲ੍ਹ ਜਾਣ ਲਈ ਤਿਆਰ ਰਹਿਣ ਲਈ ਕਿਹਾ ਸੀ।
ਦਰਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਪੰਚਕੂਲਾ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਮੈਂ ਸਵੈ-ਰੱਖਿਆ ਦੀ ਅਪੀਲ ਕੀਤੀ ਸੀ। ਇਥੇ ਇਹ ਦਸ ਦਈਏ ਕਿ ਖੱਟਰ ਨੇ ਸਵੈ ਰੱਖਿਆ ਲਈ ਕਿਹਾ ਸੀ ਜਦ ਕਿ ਆਮ ਲੋਕਾਂ ਨੂੰ ਤਾਂ ਸੰਘਰਸ਼ੀ ਕਿਸਾਨਾਂ ਤੋਂ ਕੋਈ ਡਰ ਹੈ ਹੀ ਨਹੀਂ ਸੀ। ਇਹ ਡਰ ਤਾਂ ਸਿਰਫ਼ ਲੀਡਰਾਂ ਨੂੰ ਹੀ ਹੈ ਖਾਸ ਕਰ ਕੇ ਭਾਜਪਾ ਦੇ। ਹੁਣ ਬੇਸ਼ੱਕ ਖੱਟਰ ਆਪਣੇ ਪੁਰਾਣੇ ਬਿਆਨ ਨੂੰ ਤੋੜ ਮਰੋੜ ਰਹੇ ਹਨ ਪਰ ਸੱਚਾਈ ਸਾਰਿਆਂ ਨੂੰ ਪਤਾ ਹੀ ਹੈ ਕਿ ਉਨ੍ਹਾਂ ਦਾ ਕਹਿਣ ਦਾ ਸਾਫ਼ ਸਾਫ਼ ਮਤਲਬ ਇਹ ਸੀ ਕਿ ਸੰਘਰਸ਼ੀ ਕਿਸਾਨਾਂ ਨਾਲ ਕੁੱਟ ਮਾਰ ਕਰੋ।