ਨਵੀਂ ਦਿੱਲੀ : ਕੋਰੋਨਾ ਕਾਰਨ ਸਰਕਾਰੀ ਦਫ਼ਤਰ ਕਈ ਕਈ ਦਿਨ ਤਕ ਬੰਦ ਰਹੇ ਸਨ ਇਸ ਕਰ ਕੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿਤੀ ਹੈ। ਦਰਅਸਲ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਮੋਟਰ ਵਾਹਨ ਦਸਤਾਵੇਜ਼ਾਂ ਜਿਵੇਂ ਕਿ ਡਰਾਇਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਪਰਮਿਟਸ ਦੀ ਮਿਆਦ 31 ਅਕਤੂਬਰ, 2021 ਤਕ ਵਧਾ ਦਿੱਤੀ ਹੈ। ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਐਕਸਟੈਂਸ਼ਨ (ਵਧੀ ਹੋਈ ਤਾਰੀਖ) ਨੂੰ ਲਾਗੂ ਕਰਨ ਤਾਂ ਜੋ ਨਾਗਰਿਕਾਂ, ਟਰਾਂਸਪੋਰਟਰਾਂ ਤੇ ਹੋਰ ਸੰਸਥਾਵਾਂ ਨੂੰ ਪਰੇਸ਼ਾਨੀ ਨਾ ਹੋਵੇ ਜਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਪਹਿਲਾਂ ਦਸਤਾਵੇਜ਼ਾਂ ਦੀ ਮਿਆਦ ਵਧਾਉਣ ਸਬੰਧੀ 30 ਮਾਰਚ, 2020, 9 ਜੂਨ, 2020, 24 ਅਗਸਤ, 2020, 26 ਮਾਰਚ, 2021 ਤੇ 17 ਜੂਨ, 2021 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਮੋਟਰ ਵਾਹਨ ਐਕਟ, 1988 ਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਨਾਲ ਸਬੰਧਤ ਹੈ। ਐਕਸਟੈਂਸ਼ਨ ਸਿਰਫ਼ ਉਨ੍ਹਾਂ ਦਸਤਾਵੇਜ਼ਾਂ 'ਤੇ ਲਾਗੂ ਹੁੰਦੀ ਹੈ ਜਿੰਨ੍ਹਾਂ ਦੀ ਵੈਧਤਾ ਪਹਿਲੀ ਫਰਵਰੀ, 2020 ਤੋਂ ਸਮਾਪਤ ਹੋ ਚੁੱਕੀ ਹੈ। ਜਾਂ 30 ਅਕਤੂਬਰ, 2021 ਤਕ ਖਤਮ ਹੋ ਜਾਵੇਗੀ। MoRTH ਨੇ ਅਧਿਕਾਰੀਆਂ ਨੂੰ ਅਜਿਹੇ ਦਸਤਾਵੇਜ਼ਾਂ ਨੂੰ 31 ਅਕਤੂਬਰ, 2021 ਤਕ ਵੈਧ ਮੰਨਣ ਦੀ ਸਲਾਹ ਦਿੱਤੀ ਹੈ। ਹੁਣ ਉਨ੍ਹਾਂ ਲੋਕਾਂ ਲਈ ਇਹ ਰਾਹਤ ਹੋਵੇਗੀ ਜਿੰਨ੍ਹਾਂ ਨੇ ਅਜੇ ਤਕ ਵੀ ਆਪਣੇ ਦਸਤੀਵੇਜ਼ ਰੀਨਿਊ ਨਹੀਂ ਕਰਵਾਓ। ਉਨ੍ਹਾਂ ਕੋਲ ਹੁਣ 31 ਅਕਤੂਬਰ ਤਕ ਦਾ ਸਮਾਂ ਹੈ।