Saturday, November 23, 2024
 

ਰਾਸ਼ਟਰੀ

ਭਾਰਤ ਬੰਦ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਕਾਰ DCP ‘ਤੇ ਚੜ੍ਹੀ

September 28, 2021 09:22 AM

ਬੈਂਗਲੁਰੂ : ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਦੇਸ਼ ਭਰ ਵਿਚ ਭਾਰਤ ਬੰਦ ਦਾ ਸੱਦਾ ਦਿਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੁਆਰਾ ਚਲਾਈ ਗਈ ਇੱਕ ਐਸਯੂਵੀ ਸੋਮਵਾਰ ਨੂੰ ਇੱਕ ਪੁਲਿਸ ਅਧਿਕਾਰੀ ਦੇ ਪੈਰ ‘ਤੇ ਚੜ ਗਈ। ਡੀਸੀਪੀ ਧਰਮਿੰਦਰ ਕੁਮਾਰ ਮੀਨਾ ਅਤੇ ਹੋਰ ਪੁਲਿਸ ਅਧਿਕਾਰੀ ਸੋਮਵਾਰ ਨੂੰ ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਤੁਮਕੁਰੁ ਰੋਡ ‘ਤੇ ਬਣੇ ‘ਗੋਰਾਗੁੰਟੇ ਪਾਲਿਆ ਜੰਕਸ਼ਨ’ ਤੇ ਤਾਇਨਾਤ ਸਨ। ਇਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਕੰਮ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣਾ ਸੀ। ਇਸ ਦੌਰਾਨ ਇੱਕ ਐੱਸ.ਯੂ.ਵੀ. ਨੇ ਸ਼ਹਿਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।ਘਟਨਾ ਸਥਾਨ ‘ਤੇ ਖੜ੍ਹੇ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਐੱਸ.ਯੂ.ਵੀ. ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਕਾਰ ਡੀ.ਸੀ.ਪੀ. ਧਰਮਿੰਦਰ ਕੁਮਾਰ ਦੇ ਪੈਰ ‘ਤੇ ਚੜ੍ਹ ਗਈ। ਡੀ.ਸੀ.ਪੀ. ਨੂੰ ਤੁਰੰਤ ਫਰਸਟ-ਏਡ ਦੀ ਸਹੂਲਤ ਉਪਲੱਬਧ ਕਰਵਾਈ ਗਈ। ਹਾਲਾਂਕਿ, ਡੀ.ਸੀ.ਪੀ. ਨੂੰ ਜ਼ਿਆਦਾ ਗੰਭੀਰ ਸੱਟ ਨਹੀਂ ਲੱਗੀ, ਜਿਸ ਦੀ ਵਜ੍ਹਾ ਨਾਲ ਕੁੱਝ ਦੇਰ ਬਾਅਦ ਉਨ੍ਹਾਂ ਨੇ ਮੁੜ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ।ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Have something to say? Post your comment

 
 
 
 
 
Subscribe