ਠਾਣੇ: ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਅਤੇ ਸੰਯੁਕਤ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ 'ਚ RSS ਵਰਕਰ ਵਿਵੇਕ ਚੰਪਨੇਰਕਰ ਨੇ ਅਖ਼ਤਰ ਤੋਂ ਮੁਆਵਜ਼ੇ ਵਜੋਂ 1 ਰੁਪਏ ਦੀ ਮੰਗ ਕਰਨ ਵਾਲਾ ਮੁਕੱਦਮਾ ਦਾਇਰ ਕੀਤਾ ਹੈ। ਅਦਾਲਤ ਨੇ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ, ਜਿਸ ਦਾ ਜਵਾਬ 12 ਨਵੰਬਰ ਤੱਕ ਮੰਗਿਆ ਗਿਆ ਹੈ। 76 ਸਾਲਾ ਕਵੀ, ਗੀਤਕਾਰ, ਪਟਕਥਾ ਲੇਖਕ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਆਰਐਸਐਸ ਦਾ ਨਾਂ ਲਏ ਬਗੈਰ ਕਿਹਾ ਸੀ, 'ਤਾਲਿਬਾਨ ਇੱਕ ਇਸਲਾਮਿਕ ਦੇਸ਼ ਚਾਹੁੰਦਾ ਹੈ। ਇਹ ਲੋਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।"
ਦਰਅਸਲ ਮਸ਼ਹੂਰ ਬਾਲੀਵੁੱਡ ਗੀਤਕਾਰ ਜਾਵੇਦ ਅਖ਼ਤਰ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਤਾਲਿਬਾਨ ਅਤੇ ਰਾਸ਼ਟਰੀ ਸਵੈ ਸੇਵਕ ਸੰਘ RSS ਇਕੋ ਜਿਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ। ਹੁਣ ਮਹਾਰਾਸ਼ਟਰ ਦੀ ਇੱਕ ਠਾਣੇ ਅਦਾਲਤ ਨੇ ਜਾਵੇਦ ਅਖ਼ਤਰ ਨੂੰ ਸੋਮਵਾਰ ਨੂੰ ਉਨ੍ਹਾਂ ਦੇ ਖਿਲਾਫ ਦਾਇਰ ਮਾਣਹਾਨੀ ਦੇ ਮੁਕੱਦਮੇ 'ਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ।