ਅੰਮ੍ਰਿਤਸਰ : ਕੇਂਦਰ ਸਰਕਾਰ ਵਲੋਂ ਲਗਾਤਾਰ GST ਦੀਆਂ ਦਰਾਂ ਵਿਚ ਵਾਧਾ ਕਰਕੇ ਆਮ ਲੋਕਾਂ ਤੇ ਮਹਿੰਗਾਈ ਦਾ ਬੋਝ ਪਾਇਆ ਜਾ ਰਿਹਾ ਹੈ, ਜਿਸ ਕਰਕੇ ਮਹਿੰਗਾਈ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ ਅਤੇ ਹੁਣ ਕੇਂਦਰ ਸਰਕਾਰ ਵਲੋਂ ਕਪੜੇ ਅਤੇ ਪੈਨਾਂ ਦੇ ਸਮਾਨ ਤੇ ਵੀ ਜੀ .ਐਸ. ਟੀ ਦਰਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ ਜੋ ਕਿ ਕਪੜੇ ਤੇ 1 ਜਨਵਰੀ 2022 ਅਤੇ ਪੈਨਾਂ ਤੇ ਜੀ.ਐਸ.ਟੀ ਦਾ ਵਾਧਾ 1 ਅਕਤੂਬਰ 2021 ਤੋ ਲਾਗੂ ਹੋਵੇਗਾ, ਜਿਸ ਕਾਰਨ ਆਮ ਲੋਕਾਂ ਅਤੇ ਵਿਦਿਆਰਥੀਆਂ ਤੇ ਮਹਿੰਗਾਈ ਦਾ ਬੋਝ ਹੋਰ ਵੱਧ ਜਾਵੇਗਾ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ ਸੋਨੀ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੀਆਂ ਦੀ ਇਕਾਈਆਂ ਅਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 40 ਟੇ੍ਰਡ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।
ਸ਼੍ਰੀ ਸੋਨੀ ਨੇ ਕਿਹਾ ਕਿ ਉਦਯੋਗਪਤੀ ਅਤੇ ਵਪਾਰੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਇੰਨ੍ਹਾਂ ਦੇ ਉਦਮਾਂ ਸਦਕਾ ਹੀ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ ਤੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਉਦਯੋਗਪਤੀ, ਵਪਾਰੀ ਖੁਸ਼ਹਾਲ ਹੋਵੇਗਾ ਤਾਂ ਹੀ ਦੇਸ਼ ਦਾ ਕਿਸਾਨ ਅਤੇ ਆਮ ਵਰਗ ਖੁਸ਼ਹਾਲ ਬਣ ਸਕੇਗਾ।
ਸ਼੍ਰੀ ਸੋਨੀ ਨੇ ਕਿਹਾ ਕਿ ਜੀ.ਐਸ.ਟੀ ਦੀਆਂ ਵਧ ਰਹੀਆਂ ਦਰਾਂ ਸਬੰਧੀ ਰਾਜ ਸਰਕਾਰ ਕੇਂਦਰ ਸਰਕਾਰ ਕੋਲ ਮੁੱਦਾ ਚੁੱਕੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰੋਨਾਂ ਮਹਾਂਮਾਰੀ ਕਾਰਨ ਆਮ ਲੋਕ ਪਰੇਸ਼ਾਨ ਹਨ ਅਤੇ ਹੁਣ ਫਿਰ ਕੇਂਦਰ ਸਰਕਾਰ ਜੀ.ਐਸ.ਟੀ ਦੀਆਂ ਦਰਾਂ ਵਿਚ ਵਾਧਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।
ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਹਰੇਕ ਜ਼ਿਲੇ੍ਹ ਵਿਚ ਇਕੋ ਹੀ ਛੱਤ ਥੱਲੇ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉੁਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਪਿਆਰਾ ਲਾਲ ਸੇਠ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਮਾਝੇ ਦੇ ਮਾਣ ਵਿੱਚ ਵਾਧਾ ਹੋਇਆ ਹੈ ਜਿੰਨਾਂ ਦੀ ਬਦੌਲਤ ਇਕ ਸੂਝਵਾਨ, ਇਮਾਨਦਾਰ ਸਮਾਂਤਰ ਸੋਚ ਵਾਲੇ ਸ਼੍ਰੀ ਓਮ ਪ੍ਰਕਾਸ਼ ਸੋਨੀ ਨੂੰ ਉਪ ਮੁੱਖ ਮੰਤਰੀ ਪੰਜਾਬ ਨਿਯੁਕਤ ਕੀਤਾ ਹੈ।
ਸ਼੍ਰੀ ਸੇਠ ਅਤੇ ਮਹਾਂਮੰਤਰੀ ਸ਼੍ਰੀ ਸਮੀਰ ਜੈਨ ਨੇ ਸ਼੍ਰੀ ਸੋਨੀ ਦੇ ਧਿਆਨ ਵਿੱਚ ਲਿਆਂਦਾ ਕਿ ਸਰਕਾਰ ਵਪਾਰੀਆਂ ਦੀ ਉਮਰ 60 ਸਾਲ ਤੋ ਵੱਧ ਹੋ ਜਾਣ ਤੇ ਪੈਨਸ਼ਨ ਲਗਾਏ ਅਤੇ ਮੈਡੀਕਲੇਮ ਪਾਲਿਸੀ ਵੀ ਵਪਾਰੀਆਂ ਦੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਹਿਮਾਚਲ ਤੇ ਜੰਮੂ ਕਸ਼ਮੀਰ ਦੀ ਤਰਜ਼ ਤੇੇ ਪੰਜਾਬ ਦੇ ਵਪਾਰੀਆਂ ਨੂੰ ਵੀ ਬਾਰਡਰ ਰੇਂਜ ਹੋਣ ਕਰਕੇ ਸੁਵਿਧਾਵਾਂ ਦਿੱਤੀਆਂ ਜਾਣ। ਸ਼ੀ ਸੇਠ ਨੇ ਕਿਹਾ ਕਿ ਸਰਕਾਰ ਵਲੋ ਜੋ ਵਪਾਰੀਆਂ ਤੇ ਪ੍ਰਫੈਨਸ਼ਲ ਟੈਕਸ ਲਗਾਇਆ ਗਿਆ ਹੈ ਨੂੰ ਤੁਰੰਤ ਵਾਪਸ ਲਿਆ ਜਾਵੇ।
ਇਸ ਮੋਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀਆਂ ਸਮੂਹ ਇਕਾਈਆਂ ਨੇ ਸ਼੍ਰੀ ਸੋਨੀ ਦੇ ਉਪ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਅਤੇ ਸ਼੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ। ਸ਼੍ਰੀ ਸਮੀਰ ਜੈਨ ਨੇ ਕਿਹਾ ਕਿ ਸ਼੍ਰੀ ਸੋਨੀ ਦੇ ਉਪ ਮੁੱਖ ਬਣਨ ਨਾਲ ਜ਼ਿਲਾ੍ਹ ਅੰਮ੍ਰਿਤਸਰ ਦੀਆਂ 40 ਟੇ੍ਰਡ ਅਤੇ ਉਦਯੋਗਿਕ ਐਸੋਸੀਏਸ਼ਨਾਂ ਵਿਚ ਖੁਸ਼ੀ ਦੀ ਪਾਈ ਜਾ ਰਹੀ ਹੈ।
ਇਸ ਮੌਕੇ ਸ੍ਰੀ ਸੁਨੀਲ ਮਹਿਰਾ, ਐਲ:ਆਰ:ਸੋਢੀ, ਸ੍ਰੀ ਵਰਿੰਦਰ ਰਤਨ, ਸ੍ਰੀ ਰਜਨ ਅਗਰਵਾਲ, ਸ੍ਰੀ ਐਸ:ਕੇ:ਵਧਵਾ, ਸ਼੍ਰੀ ਓ:ਪੀ ਗੁਪਤਾ, ਸ਼੍ਰੀ ਬਲਬੀਰ ਭਸੀਨ, ਸ਼੍ਰੀ ਰਾਜਵੀ ਅਨੇਜਾ, ਸ਼੍ਰੀ ਮੋਤੀ ਭਾਟੀਆ, ਸ਼੍ਰੀ ਬੀ:ਕੇ:ਬਜਾਜ, ਸ੍ਰੀ ਕਮਲ ਡਾਲਮੀਆ, ਸ਼੍ਰੀ ਰਜੀਵ ਚੰਦ, ਸ਼੍ਰੀ ਵਿਕਾਸ ਨਾਰੰਗ, ਸ਼੍ਰੀ ਰਾਜੇਸ਼ ਅਰੋੜਾ, ਸ਼੍ਰੀ ਵੈਦ ਪ੍ਰਕਾਸ਼, ਸ਼੍ਰੀ ਸੁਨੀਲ ਚੋਪੜਾ, ਸ਼੍ਰੀ ਗਿੰਨੀ ਭਾਟੀਆ, ਸ਼੍ਰੀ ਅਨਿਲ ਜੈਨ, ਸ਼੍ਰੀ ਚਰਨਜੀਤ ਖੁਰਾਣਾ ਸ਼੍ਰੀ ਰਵੀਕਾਂਤ, ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਬਿੱਲੂ ਜੇੈਨ, ਸ਼੍ਰੀ ਅਮਿਤ ਕੋਹਲੀ ਆਦਿ ਹਾਜ਼ਰ ਸਨ।