ਆਬੂਧਾਬੀ : ਆਈ.ਪੀ.ਐਲ ਦੇ ਦੂਜੇ ਪੜਾਅ ’ਚ ਜਿੱਤ ਹਾਸਲ ਕਰ ਕੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦੱਸ ਦਿਤਾ ਕਿ ਮੈਦਾਨ ’ਚ ਰਣਨੀਤੀ ਬਣਾਉਣ ’ਚ ਉਸ ਦਾ ਕੋਈ ਸਾਨੀ ਨਹੀਂ ਹੈ। ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਆਈ.ਪੀ.ਐਲ. 2021 ਦਾ 38ਵਾਂ ਮੈਚ ਅਬੂਧਾਬੀ ਦੇ ਸ਼ੇਖ਼ ਜ਼ਾਇਦ ਸਟੇਡੀਅਮ ’ਚ ਖੇਡਿਆ ਗਿਆ। ਮੈਚ ’ਚ ਚੇਨਈ ਨੇ ਕੋਲਕਾਤਾ ਨੂੰ 2 ਵਿਕਟਾਂ ਨਾਲ ਹਰਾਇਆ। ਕੋਲਕਾਤਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਚੇਨਈ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿਤਾ। ਟੀਚੇ ਦਾ ਪਿਛਾ ਕਰਨ ਉਤਰੀ ਚੇਨਈ ਨੇ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 172 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਇਹ ਮੈਚ 2 ਵਿਕਟਾਂ ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਕੋਲਕਾਤਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੋਲਕਾਤਾ ਦੀ ਟੀਮ ਨੇ ਅੱਜ ਦੇ ਮੈਚ ’ਚ ਦੂਜੇ ਪੜਾਅ ਦਾ ਸੱਭ ਤੋਂ ਵੱਡਾ ਸਕੋਰ ਬਣਾਇਆ ਜਿਸ ਨੂੰ ਹਾਸਲ ਕਰ ਕੇ ਧੋਨੀ ਦੇ ਸ਼ੇਰਾਂ ਨੇ ਮਾਰਗਨ ਦੇ ਯੋਧਿਆਂ ਨੂੰ ਚਿੱਤ ਕਰ ਦਿਤਾ ਤੇ ਇਸ ਵੇਲੇ ਚੇਨਈ ਦੀ ਟੀਮ ਸਿਖਰ ’ਤੇ ਬਣੀ ਹੋਈ ਹੈ।