ਜੰਮੂ : ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਤਿੰਲ ਨੂੰ ਮਾਰ ਮੁਕਾਇਆ ਗਿਆ ਹੈ ਅਤੇ ਉਨ੍ਹਾ ਕੋਲੋਂ ਵੱਡੀ ਗਿਣਤੀ ਵਿਚ ਅਸਲਾ ਬਰਾਮਦ ਹੋਇਆ ਹੈ। ਦਰਅਸਲ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਦੇ ਹਥਲੰਗਾ ਖੇਤਰ ਵਿੱਚ ਇਹ ਵਾਰਦਾਤ ਹੋਈ ਹੈ। ਜੀਓਸੀ 15 ਕੋਰ ਦੇ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਕਿਹਾ ਕਿ 18 ਸਤੰਬਰ ਤੋਂ ਬਾਅਦ ਅੱਜ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਸੀ। ਉਨ੍ਹਾਂ ਦਸਿਆ ਕਿ ਅੱਜ ਸਵੇਰੇ ਫੌਜਾਂ ਨੇ ਉੜੀ ਸੈਕਟਰ ਵਿੱਚ ਘੁਸਪੈਠੀਆਂ ਦੇ ਇੱਕ ਸਮੂਹ ਨੂੰ ਵੇਖਿਆ। ਉਨ੍ਹਾਂ ਨੂੰ ਚੁਣੌਤੀ ਦਿੱਤੀ ਗਈ ਜਿਸ ਤੋਂ ਬਆਦ ਮੁਕਾਬਲਾ ਸ਼ੁਰੂ ਹੋ ਗਿਆ। ਆਪਰੇਸ਼ਨ ਦੇ ਕਮਾਂਡਿੰਗ ਅਫਸਰ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਮੀਡੀਆ ਕਰਮਚਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਫੌਜ ਨੇ ਉੜੀ ਦੇ ਹਥਲੰਗਾ ਇਲਾਕੇ ਵਿੱਚ ਅੱਤਵਾਦੀਆਂ ਦੇ ਇੱਕ ਸਮੂਹ ਨੂੰ ਸਵੇਰੇ 6 ਵਜੇ ਦੇਖਿਆ। ਜਿਸ ਤੋਂ ਬਆਦ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਮੁਕਾਬਲੇ ਵਿਚ ਤਿੰਨ ਅੱਤਵਾਦੀ ਮਾਰੇ ਗਏ।
ਮਾਰੇ ਗਏ ਅਤਿਵਾਦੀਆਂ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਸੀ, ਜਿਸ ਵਿੱਚ ਪੰਜ ਏਕੇ -47 ਰਾਈਫਲਾਂ, ਸੱਤ ਪਿਸਤੌਲ, 5 ਏਕੇ ਮੈਗਜ਼ੀਨ, 24 ਯੂਬੀਜੀਐਲ ਗ੍ਰਨੇਡ, 38 ਚੀਨੀ ਗ੍ਰਨੇਡ, ਸੱਤ ਪਾਕਿਸਤਾਨ ਦੇ ਗ੍ਰਨੇਡ, 35000 ਰੁਪਏ ਪਾਕਿਸਤਾਨੀ ਕਰੰਸੀ ਸ਼ਾਮਲ ਹਨ।