Friday, November 22, 2024
 

ਪੰਜਾਬ

ਹੁਣ ਸੱਤਾ ਤੁਹਾਡੇ ਕੋਲ ਹੈ, ਬਾਦਲਾਂ ਨੂੰ ਜੇਲ ਭੇਜ ਕੇ ਵਿਖਾਉ : ਕੈਪਟਨ

September 23, 2021 08:42 AM

ਚੰਡੀਗੜ੍ਹ :ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ ਜਿੱਤ ਤੋਂ ਬਾਅਦ ਸਿਆਸਤ ਛੱਡਣ ਲ਼ਈ ਤਿਆਰ ਸੀ ਪਰ ਹੁਣ ਇਵੇਂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਮੈਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਉਨ੍ਹਾਂ ਇਕ ਟਵੀਟ ਵਿਚ ਕਿਹਾ, "ਮੇਰੇ ਵਿਰੋਧੀਆਂ ਨੂੰ ਮੇਰੇ ਤੋਂ ਬਾਦਲ-ਮਜੀਠੀਆ ਖ਼ਿਲਾਫ਼ ਮਨਮਾਨੀ ਕਾਰਵਾਈ ਨਾ ਕਰਨ ਅਤੇ ਕਾਨੂੰਨ ਤਹਿਤ ਤੁਰਨ ਦੀ ਸ਼ਿਕਾਇਤ ਸੀ। ਹੁਣ ਉਹ ਸੱਤਾ ਵਿੱਚ ਹਨ ਤੇ ਜੇ ਉਹ ਅਜਿਹਾ ਕਰ ਸਕਦੇ ਹਨ ਤਾਂ ਉਹ ਅਕਾਲੀ ਨੇਤਾਵਾਂ ਨੂੰ ਸਲਾਖ਼ਾ ਪਿੱਛੇ ਦੇ ਦੇਣ।" ਇੱਕ ਹੋਰ ਟਵੀਟ ਵਿੱਚ ਕੈਪਟਨ ਨੇ ਸਵਾਲ ਚੁੱਕਿਆ, "ਕੇਸੀ ਵੈਨੂਗੋਪਾਲ, ਅਜੇ ਮਾਕਨ ਅਤੇ ਆਰਐੱਸ ਸੁਰੇਜਵਾਲਾ ਕਿਵੇਂ ਤੈਅ ਕਰ ਸਕਦੇ ਹਨ ਮੰਤਰੀ ਲਈ ਕੌਣ ਸਹੀ ਹੈ, ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਮੰਤਰੀਆਂ ਨੂੰ ਉਨ੍ਹਾਂ ਦੀ ਜਾਤ ਨਹੀਂ ਬਲਕਿ ਪ੍ਰਭਾਵਸ਼ੀਲਤਾ ਦੇ ਆਧਾਰ 'ਤੇ ਨਿਯੁਕਤ ਕੀਤਾ ਸੀ।" ਦਰਅਸਲ ਸਾਬਕਾ ਮੁੱਖ ਮੰਤਰੀ ਦੇ ਵਿਰੋਧੀਆਂ ਨੇ ਇਹ ਇਲਜਾਮ ਬਾਰ ਬਾਰ ਲਾਏ ਸਨ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲੇ ਹੋਏ ਹਨ ਅਤੇ ਇਸੇ ਕਰ ਕੇ ਬੇਅਦਬੀ ਮਾਮਲੇ ਵਿਚ ਬਾਦਲਾਂ ਨੂੰ ਜੇਲ ਨਹੀਂ ਭੇਜ ਰਹੇ।
ਟਵੀਟ ਵਿਚ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਅੱਗੇ ਲਿਖਿਆ ਗਿਆ ਹੈ ਕਿ, 'ਮੈਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਦੀ ਹਾਰ ਯਕੀਨੀ ਬਣਾਉਣ ਲਈ ਸ਼ਕਤੀਸ਼ਾਲੀ ਵਿਅਕਤੀ ਨੂੰ ਖੜਾ ਕਰਾਂਗਾ। ਦਰਅਸਲ ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸ ਪਾਰਟੀ ਨੇ ਬੀਤੇ ਸ਼ੁੱਕਰਵਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ। ਉਨ੍ਹਾਂ ਖ਼ਿਲਾਫ਼ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਈ ਮੰਤਰੀ ਚੋਣ ਮਨੋਰਥ ਪੱਤਰ ਮੁਤਾਬਕ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਾ ਰਹੇ ਸਨ। ਪਿਛਲੇ 2 ਮਹੀਨੇ ਦੌਰਾਨ ਉਨ੍ਹਾਂ ਨੂੰ ਦੋ ਵਾਰ ਦਿੱਲੀ ਤਲਬ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਵਿਧਾਇਕ ਦਲ ਦੀ ਬੈਠਕ ਬੁਲਾ ਲਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ ਅਤੇ ਉਹ ਆਪਣੇ ਸਾਥੀਆਂ ਦੀ ਸਲਾਹ ਨਾਲ ਅਗਲੀ ਰਣਨੀਤੀ ਘੜਨਗੇ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਅਕਾਊਂਟ ਤੋਂ ਅੱਜ ਇੱਕੋ ਸਮੇਂ ਕਈ ਟਵੀਟ ਕਰਵਾ ਕੇ ਕੈਪਟਨ ਨੇ ਅਗਲੀ ਰਣਨੀਤੀ ਤੇ ਸੰਕੇਤ ਦੇ ਦਿੱਤੇ । ਕੈਪਟਨ ਨੇ ਕਿਹਾ ਕਿ ਜੇਕਰ ਨਵਜੋਤ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਬਣੇ ਤਾਂ ਇਹ ਵੱਡੀ ਗੱਲ ਹੋਵੇਗੀ ਕਿ ਪੰਜਾਬ ਕਾਂਗਰਸ ਦੀਆਂ ਸੀਟਾਂ ਦਾ ਅੰਕੜਾ ਦੋਹਰੇ ਅੰਕ ਵਿਚ ਪਹੁੰਚ ਜਾਵੇ। ਕੈਪਟਨ ਨੇ ਕਿਹਾ ਉਨ੍ਹਾਂ ਤਾਂ ਸੋਨੀਆਂ ਗਾਂਧੀ ਨੂੰ ਅਸਤੀਫ਼ਾ ਪਹਿਲਾਂ ਹੀ ਦੇ ਦਿੱਤਾ ਸੀ, ਪਰ ਉਦੋਂ ਸਵਿਕਾਰ ਨਹੀਂ ਕੀਤਾ ਗਿਆ। ਦੂਜੇ ਟਵੀਟ ਵਿਚ ਕੈਪਟਨ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਉੱਤੇ ਸੁਪਰ ਸੀਐੱਮ ਵਾਂਗ ਵਿਚਰਨ ਦਾ ਇਲਜ਼ਾਮ ਲਗਾਇਆ ਹੈ। "ਜੇਕਰ ਨਵਜੋਤ ਸਿੰਘ ਸਿੱਧੂ ਸੁਪਰ ਸੀਐੱਮ ਵਾਂਗ ਵਤੀਰਾ ਕਰਨਗੇ ਤਾਂ ਪੰਜਾਬ ਕਾਂਗਰਸ ਕੰਮ ਨਹੀਂ ਕਰ ਸਕੇਗੀ। ਇਸ ਮਾਸਟਰਸ਼ਿਪ ਨਾਟਕ ਹੇਠਾਂ, ਨੈਸ਼ਨਲ ਕਾਂਗਰਸ ਲਈ ਚੋਣਾਂ ਵਿੱਚ ਦੂਹਰੇ ਅੰਕ ਹਾਸਿਲ ਕਰਨਾ ਵੀ ਔਖਾ ਹੋ ਜਾਵੇਗਾ।" ਕੈਪਟਨ ਅਮਰਿੰਦਰ ਸਿੰਘ ਨੇ ਮਾਇਨਿੰਗ ਮਾਫ਼ੀਆ ਵਿਚ ਸ਼ਾਮਲ ਉਨ੍ਹਾਂ ਦੇ ਮੰਤਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਇਲਜ਼ਾਮਾਂ ਉੱਤੇ ਵੀ ਸਫ਼ਾਈ ਦਿੱਤੀ। ਉਨ੍ਹਾਂ ਨੇ ਕੁਝ ਮੰਤਰੀਆਂ 'ਤੇ ਟਵੀਟ ਕਰਦਿਆਂ ਲਿਖਿਆ, "ਮੇਰੇ 'ਤੇ ਹਮਲਾ ਮਾਇੰਨਿੰਗ ਮਾਫੀਆਂ ਵਿੱਚ ਕਥਿਤ ਤੌਰ 'ਤੇ ਸ਼ਾਮਿਲ ਮੰਤਰੀਆਂ 'ਤੇ ਕਾਰਵਾਈ ਨਾ ਕਰਨ ਲਈ ਕੀਤਾ ਗਿਆ। ਇਹੀ ਮੰਤਰੀ ਹੁਣ ਨਵੀਂ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਦੀ ਅਗਵਾਈ ਨਾਲ ਹਨ।" ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਜਾਂ ਅਕਾਲੀ ਦਲ ਨਾਲ ਮਿਲੇ ਹੋਣ ਦੇ ਪਾਰਟੀਆਂ ਆਗੂਆਂ ਦੇ ਇਲਜ਼ਾਮਾਂ ਨੂੰ ਰੱਦ ਕੀਤਾ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe