Saturday, November 23, 2024
 

ਰਾਸ਼ਟਰੀ

ਸਾਬਕਾ ‘ਮਿਸਟਰ ਇੰਡੀਆ’ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

September 16, 2021 03:01 PM

ਮੁੰਬਈ: ਸਾਬਕਾ ‘ਮਿਸਟਰ ਇੰਡੀਆ’ ਮਨੋਜ ਪਾਟਿਲ ਨੇ ਕਥਿਤ ਤੌਰ ‘ਤੇ ਮੁੰਬਈ ਦੇ ਉਪਨਗਰ ਓਸ਼ੀਵਾੜਾ ਸਥਿਤ ਆਪਣੇ ਘਰ ਵਿੱਚ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖੁਦਕੁਸ਼ੀ ਨੋਟ ਵਿਚ ਮਨੋਜ ਪਾਟਿਲ ਨੇ ਇਲਜ਼ਾਮ ਲਗਾਇਆ ਕਿ ਇਸੇ ਕਾਰਨ ਸਾਹਿਲ ਖਾਨ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਸਨੂੰ ਮੁਕਾਬਲੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ। ਇਸ ਤੋਂ ਇਲਾਵਾ ਮਨੋਜ ਪਾਟਿਲ ਨੇ ਇਹ ਵੀ ਕਿਹਾ ਹੈ ਕਿ ਸਾਹਿਲ ਖਾਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਸਨ। ਇਹ ਸਭ ਉਸਦੀ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕਾਰਨ ਬਣਿਆ। ਇਸ ਦੌਰਾਨ ਮਨੋਜ ਪਾਟਿਲ ਦੇ ਪਰਿਵਾਰ ਨੇ ਓਸ਼ੀਵਾਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮਨੋਜ ਪਾਟਿਲ ਦਾ ਪਰਿਵਾਰ ਰਾਜ ਠਾਕਰੇ ਨੂੰ ਮਿਲੇਗਾ ਅਤੇ ਮਦਦ ਦੀ ਅਪੀਲ ਕਰੇਗਾ।
ਜਾਣਕਾਰੀ ਅਨੁਸਾਰ ਮਨੋਜ ਪਾਟਿਲ ਨੇ ਇੱਕ ਸੁਸਾਇਡ ਨੋਟ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਅਦਾਕਾਰ ਸਾਹਿਲ ਖਾਨ ਉੱਤੇ ਵੱਡੇ ਇਲਜ਼ਾਮ ਲਗਾਏ ਹਨ। ਮਨੋਜ ਪਾਟਿਲ ਨੇ ਸਾਹਿਲ ਖਾਨ ‘ਤੇ ਸਾਈਬਰ ਧੱਕੇਸ਼ਾਹੀ ਅਤੇ ਮਾਨਸਿਕ ਤੌਰ’ ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਦੱਸ ਦਈਏ ਕਿ ਮਨੋਜ ਪਾਟਿਲ ਨੂੰ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।


ਪਾਟਿਲ ਦੀ ਮੈਨੇਜਰ ਪਰੀ ਨਾਜ਼ ਨੇ ਦੱਸਿਆ ਕਿ ਬੀਤੀ ਰਾਤ 12.30 ਤੋਂ 1 ਵਜੇ ਦਰਮਿਆਨ ਓਸ਼ੀਵਾੜਾ ਸਥਿਤ ਸਾਈਲੀਲਾ ਇਮਾਰਤ ਵਿੱਚ ਪਾਟਿਲ ਨੇ ਗੋਲੀਆਂ ਖਾਧੀਆਂ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨਾਜ਼ ਨੇ ਦੱਸਿਆ ਕਿ ਪਾਟਿਲ ਮਾਡਲ ਹੈ। ਕੁਝ ਦਿਨ ਪਹਿਲਾਂ ਪਾਟਿਲ ਨੇ ਓਸ਼ੀਵਾੜਾ ਥਾਣੇ ਨੂੰ ਪੱਤਰ ਸੌਂਪਿਆ ਸੀ, ਜਿਸ ਵਿੱਚ ਬਾਲੀਵੁੱਡ ਅਭਿਨੇਤਾ ’ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ’ਤੇ ਬਦਨਾਮ ਕਰਨ ਅਤੇ ਉਸ ਦੇ ਪੇਸ਼ੇਵਰ ਜੀਵਨ ਵਿੱਚ ਸਮੱਸਿਆਵਾਂ ਪੈਦਾ ਕਰਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ।

 

Have something to say? Post your comment

 
 
 
 
 
Subscribe