Friday, November 22, 2024
 

ਚੰਡੀਗੜ੍ਹ / ਮੋਹਾਲੀ

ਕਮਲਦੀਪ ਸਿੰਘ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਮੁੰਬਈ ਦੇ ਉਪ ਚੇਅਰਮੈਨ ਚੁਣੇ

September 10, 2021 09:25 PM

ਚੰਡੀਗੜ੍ਹ/ਰੂਪਨਗਰ (ਸੱਚੀ ਕਲਮ ਬਿਊਰੋ) : ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਮੁੰਬਈ ਦੇ ਉਪ ਚੇਅਰਮੈਨ ਚੁਣੇ ਗਏ ।
ਮੁੰਬਈ ਵਿਖੇ ਹੋਏ ਨੈਸ਼ਨਲ ਫੈਡਰੇਸ਼ਨ ਦਾ ਆਮ ਇਜਲਾਸ ਵਿੱਚ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਕਮਲਦੀਪ ਸਿੰਘ ਸੈਣੀ ਨੂੰ ਫੈਡਰੇਸ਼ਨ ਦਾ ਉਪ ਚੇਅਰਮੈਨ ਚੁਣਿਆ।
ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਕੌਮੀ ਪੱਧਰ ’ਤੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕਾਂ ਦੀ ਇਕ ਸੰਸਥਾ ਹੈ। ਫੈਡਰੇਸ਼ਨ 1960 ਵਿੱਚ ਸਥਾਪਤ ਹੋਈ ਅਤੇ ਇੱਕ ਬਹੁ-ਰਾਜੀ ਸਹਿਕਾਰੀ ਸਭਾ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਦੇਸ਼ ਭਰ ਵਿੱਚ ਇਸ ਦੇ 16 ਸੂਬਿਆਂ ਵਿੱਚ ਮੈਂਬਰ ਬੈਂਕ ਹਨ।
ਫੈਡਰੇਸ਼ਨ, ਕੇਂਦਰ ਸਰਕਾਰ ਤੇ ਵਿਦੇਸ਼ੀ ਸਹਿਕਾਰੀ ਸੰਸਥਾਵਾਂ ਦੇ ਨਾਲ ਨਿਯਮਤ ਕਈ ਵਿਚਾਰ ਵਟਾਂਦਰੇ ਕਰਦੀ ਰਹਿੰਦੀ ਹੈ ਅਤੇ ਪੂਰੇ ਭਾਰਤ ਵਿੱਚ ਸਹਿਕਾਰੀ ਸੰਸਥਾਵਾਂ ਨਾਲ ਸਬੰਧਤ ਮਾਮਲੇ ਉਠਾਉਂਦੀ ਹੈ। ਕਮਲਦੀਪ ਸਿੰਘ ਸੈਣੀ ਦੇ ਇਸ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਨਾਲ ਸਹਿਕਾਰੀ ਖੇਤਰ ਦੇ ਉਨਾਂ ਦੇ ਵਿਸ਼ਾਲ ਤਜ਼ਰਬੇ ਨਾਲ ਫੈਡਰੇਸ਼ਨ ਦੀ ਨਵੀਆਂ ਉਚਾਈਆਂ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋਵੇਗਾ।
ਮੌਜੂਦਾ ਸਮੇਂ ਵਿੱਚ ਇਹ ਨਿਯੁਕਤੀ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਕੇਂਦਰ ਸਰਕਾਰ ਵਿੱਚ ਸਹਿਕਾਰਤਾ ਦਾ ਇੱਕ ਨਵਾਂ ਵਿਭਾਗ ਬਣਾਇਆ ਹੈ ਅਤੇ ਅਮਿਤ ਸ਼ਾਹ ਹੁਣ ਇਸ ਨਵੇਂ ਬਣੇ ਵਿਭਾਗ ਦੇ ਮੰਤਰੀ ਹਨ। ਇਸ ਨਵੀਂ ਸਥਾਪਨਾ ਦੇ ਨਾਲ   ਪੰਜਾਬ ਸੂਬੇ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਜੁੜੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ  ਇਹ ਫੈਡਰੇਸ਼ਨ ਹੋਰ ਵੀ ਮਹੱਤਵਪੂਰਨ ਪੁਲਾਂਘਾਂ ਪੁੱਟੇਗੀ।

 

Have something to say? Post your comment

Subscribe