ਗਵਾਲੀਅਰ : ਦੋ ਦਿਨ ਪਹਿਲਾਂ ਰਾਤ ਕਰੀਬ ਨੌਂ ਵਜੇ, ਕਾਲੇ ਰੰਗ ਦੀ ਸਕਰਟ ਅਤੇ ਟੌਪ ਵਿੱਚ ਇੱਕ 22 ਸਾਲਾ ਲੜਕੀ ਨਸ਼ੇ ਵਿੱਚ ਟੱਲੀ ਹੋਈ ਪਧਵ ਪੁਲਿਸ ਸਟੇਸ਼ਨ ਸਾਹਮਣੇ ਮੁੱਖ ਸੜਕ 'ਤੇ ਪਹੁੰਚੀ। ਲੜਕੀ ਨੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿਤੀ। ਤਮਾਸ਼ਾ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਬਹੁਤ ਸਾਰੇ ਲੋਕਾਂ ਨੇ ਵੀਡੀਓ ਬਣਾਉਣੇ ਵੀ ਸ਼ੁਰੂ ਕਰ ਦਿੱਤੇ। ਦਰਅਸਲ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ, ਇੱਕ ਸ਼ਰਾਬੀ ਦਿੱਲੀ ਦੀ ਮਾਡਲ ਕੁੜੀ ਨੇ ਸੜਕ ਦੇ ‘ਚ ਜਮ ਕੇ ਹੰਗਾਮਾ ਕੀਤਾ। ਲੜਕੀ ਇਸ ਹੱਦ ਤਕ ਸ਼ਰਾਬੀ ਹੋ ਗਈ ਸੀ ਕਿ ਉਸਨੇ ਰਾਹਗੀਰਾਂ ਨੂੰ ਸੜਕ ਵਿੱਚ ਖੜ੍ਹਾ ਕਰ ਕੇ ਤੰਗ ਕਰਨਾ ਸ਼ੁਰੂ ਕਰ ਦਿਤਾ। ਇੰਨਾ ਹੀ ਨਹੀਂ, ਉਸ ਨੇ ਉੱਥੋਂ ਲੰਘ ਰਹੀ ਫੌਜ ਦੀ ਜਿਪਸੀ ਨੂੰ ਵੀ ਰੋਕਿਆ। ਉਸਨੇ ਬੋਨਟ ‘ਤੇ ਲੱਤ ਮਾਰਨੀ ਸ਼ੁਰੂ ਕੀਤੀ ਅਤੇ ਨਤੀਜੇ ਵਜੋਂ, ਜਿਪਸੀ ਦੀ ਹੈੱਡਲਾਈਟ ਟੁੱਟ ਗਈ। ਔਰਤ ਨੇ ਉਨ੍ਹਾਂ ਲੋਕਾਂ ਨੂੰ ਵੀ ਗਾਲਾਂ ਕੱਢੀਆਂ ਜਿਹੜੇ ਉਸ ਨੂੰ ਰੋਕ ਰਹੇ ਸਨ। ਜਦੋਂ ਸਿਪਾਹੀਆਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਉਨ੍ਹਾਂ ਨੂੰ ਵੀ ਧੱਕਾ ਦੇ ਰਹੀ ਸੀ। ਮਹਿਲਾ ਥਾਣੇ ਤੋਂ ਇੱਕ ਮਹਿਲਾ ਕਾਂਸਟੇਬਲ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਇਆ ਹੈ। ਉਹ ਨਸ਼ੇ ਵਿੱਚ ਸੀ, ਬਾਅਦ ਵਿੱਚ ਦੋ ਔਰਤਾਂ ਉਸਨੂੰ ਛੁਡਾਉਣ ਲਈ ਥਾਣੇ ਪਹੁੰਚੀਆਂ।