ਚੰਡੀਗੜ੍ਹ: ਕੈਨੇਡਾ ਵਿਖੇ ਰਹਿ ਰਹੇ ਪੰਜਾਬ ਦੇ ਗੱਭਰੂ ਦੀ ਇਕ ਹਾਦਸੇ ਵਿਚ ਜਾਨ ਚਲੀ ਗਈ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੋਗਾ ਦੇ ਪਿੰਡ ਕਪੂਰੇ ਦਾ ਰਹਿਣ ਵਾਲਾ ਸੀ ਅਤੇ ਤਿੰਨ ਵਰ੍ਹੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ (26) ਵਜੋਂ ਹੋਈ ਹੈ। ਦਰਅਸਲ ਲੰਘੀ ਰਾਤ ਕੈਨੇਡਾ ਵਿਖੇ ਇਕ ਸੜਕ ਹਾਦਸੇ ਦੌਰਾਨ ਇਸ ਨੌਜਵਾਨ ਦੀ ਜਾਨ ਚਲੀ ਗਈ। ਅੱਜ ਤੜਕਸਾਰ ਇਹ ਖ਼ਬਰ ਜਦੋਂ ਪਿੰਡ ਪੁੱਜੀ ਤਾਂ ਚਾਰੇ ਪਾਸੇ ਮਾਤਮ ਛਾ ਗਿਆ। ਮ੍ਰਿਤਕ ਦੇ ਪਿਤਾ ਆਤਮਾ ਸਿੰਘ ਅਤੇ ਚਾਚਾ ਬਲਜਿੰਦਰ ਸਿੰਘ ਸੰਮਤੀ ਮੈਂਬਰ ਨੇ ਦੱਸਿਆ ਕਿ ਰਾਜਿੰਦਰ ਸਿੰਘ ਟਰੱਕ ਚਾਲਕ ਸੀ ਅਤੇ ਟਰੱਕ ਦੇ ਅਚਾਨਕ ਹਾਦਸਾਗ੍ਰਸਤ ਹੋਣ ਕਰ ਕੇ ਮੌਤ ਦੇ ਮੂੰਹ ਚਲਾ ਗਿਆ। ਅੰਤਿਮ ਸੰਸਕਾਰ ਦੀ ਰਸਮ ਕੈਨੇਡਾ ਵਿੱਚ ਕਰ ਦਿੱਤੀ ਗਈ ਹੈ।