Friday, November 22, 2024
 

ਪੰਜਾਬ

ਮਤਰੇਈ ਮਾਂ ਤੇ ਸਕੇ ਪਿਓ ਨੇ ਬਚੇ ਨੂੰ ਦਿਤੀ ਦਿਲ ਕੰਬਾਉ ਸਜ਼ਾ

September 06, 2021 09:20 PM

ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਇਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ । ਜਿੱਥੇ ਇਕ ਸੱਤ ਸਾਲਾ ਬੱਚੇ ਨੇ ਜਦੋਂ ਭੁੱਖ ਲੱਗਣ ਕਾਰਨ ਆਪਣੇ ਹੀ ਘਰੋਂ ਇਕ ਸੇਬ ਚੁੱਕ ਕੇ ਖਾ ਲਿਆ ਤਾਂ ਉਸ ਦੀ ਮਤਰੇਈ ਮਾਂ ਨੇ ਉਸ ਦਾ ਕੁਟਾਪਾ ਚਾੜ੍ਹ ਦਿਤਾ ਅਤੇ ਬਾਪ ਨੇ ਚਾਕੂ ਨਾਲ ਉਸ ਛੋਟੇ ਬੱਚੇ ਨੂੰ ਜ਼ਖ਼ਮੀ ਕਰ ਦਿਤਾ। ਉੱਥੇ ਹੀ ਜਦੋਂ ਇਸ ਘਟਨਾ ਬਾਰੇ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ ਤੇ ਪੁਲਿਸ ਨੇ ਉਸ ਸੱਤ ਸਾਲਾਂ ਬੱਚੇ ਦੇ ਬਾਪ ਅਤੇ ਮਾਂ ਨੂੰ ਹਿਰਾਸਤ ਵਿੱਚ ਲੈ ਲਿਆਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਉੱਥੇ ਹੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬੱਚੇ ਦਾ ਪਿਤਾ ਡੇਢ ਸਾਲ ਪਹਿਲਾਂ ਉਸ ਨੂੰ ਪਿੰਡ ਤੋਂ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਖੁਦ ਇੱਕ ਦਰਜੀ ਦਾ ਕੰਮ ਕਰਦਾ ਹੈ, ਜਦ ਬੱਚੇ ਨੂੰ ਘਰ ਵਿੱਚ ਭੁੱਖ ਲੱਗਦੀ ਸੀ ਤਾਂ ਬੱਚਾ ਘਰ ਵਿੱਚ ਰੱਖੇ ਫਲ ਫਰੂਟ ਖਾ ਲੈਂਦਾ ਸੀ। ਜੋ ਕੀ ਉਸ ਦੇ ਪਿਤਾ ਦੇ ਵੱਲੋਂ ਅਤੇ ਮਤਰੇਈ ਮਾਂ ਦੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ। ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਉਸ ਬੱਚੀ ਦੀ ਅਕਸਰ ਹੀ ਕੁੱਟਮਾਰ ਕੀਤੀ ਜਾਂਦੀ ਸੀ।
ਬੀਤੇ ਦਿਨੀਂ ਵੀ ਅਜਿਹਾ ਹੀ ਹੋਇਆ ਜਦ ਬੱਚੀ ਨੇ ਘਰ ਦੇ ਵਿੱਚੋਂ ਇੱਕ ਸੇਬ ਚੁਕ ਕੇ ਖਾ ਲਿਆ ਤੇ ਉਸ ਦੇ ਬਾਪ ਨੇ ਵੱਲੋਂ ਚਾਕੂ ਗਰਮ ਕਰ ਕੇ ਉਸ ਦਾ ਇੱਕ ਹੱਥ ਸਾੜ ਦਿੱਤਾ। ਫਿਰ ਜਦੋਂ ਬੱਚੇ ਦੇ ਕੋਲੋਂ ਜ਼ਖ਼ਮ ਸਹਿ ਨਹੀਂ ਹੋਇਆ ਤਾਂ ਉਸ ਬੱਚੇ ਨੇ ਰੌਲਾ ਪਾ ਕੇ ਮੁਹੱਲਾ ਵਾਸੀਆਂ ਨੂੰ ਸਾਰੀ ਆਪ ਬੀਤੀ ਸੁਣਾਈ ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe