Friday, November 22, 2024
 

ਚੰਡੀਗੜ੍ਹ / ਮੋਹਾਲੀ

ਹੁਣ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇਕ ਨੋਟਿਸ ਜਾਰੀ

September 06, 2021 05:14 PM

ਚੰਡੀਗੜ੍ਹ : ਸਾਬਕਾ ਡੀਜੀਪੀ ਪੰਜਾਬ ਸੁਮੇਧ ਸੈਣੀ ਵਿਰੁਧ ਐਫਆਈਆਰ ਨੰਬਰ 13 ਵਿੱਚ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦਾ ਕੇਸ ਜੋ ਕਿ ਵਿਜੀਲੈਂਸ ਨੇ ਦਰਜ ਕੀਤਾ ਸੀ, ਉਸ ਦੀ ਸੁਣਵਾਈ ਦੀ ਤਰੀਕ ਵੀ 7 ਅਕਤੂਬਰ ਨੂੰ ਹੈ। ਹੁਣ ਰੀਕਾਲ ਪਟੀਸ਼ਨ ਲਈ ਜਾਰੀ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ’ਤੇ ਜਵਾਬ ਤਲਬ ਦੀ ਸੁਣਵਾਈ ਵੀ ਮੇਨ ਕੇਸ ਐਫਆਈਆਰ ਨੰਬਰ 13 ਦੇ ਨਾਲ ਹੀ ਅਕਤੂਬਰ 7 ਨੂੰ ਕੀਤੀ ਜਾਵੇਗੀ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਅਦਾਲਤ ਨੇ ਸਰਕਾਰੀ ਪੱਖ ਵੱਲੋਂ ਪਾਈ ਗਈ ਇੱਕ ਰੀਕਾਲ ਪਟੀਸ਼ਨ ’ਤੇ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਪੱਖ ਨੇ ਅਦਾਲਤ ’ਚ ਇਕ ਰੀਕਾਲ ਪਟੀਸ਼ਨ ਪਾਈ ਹੈ, ਜਿਸ ਵਿੱਚ ਪਹਿਲੇ ਆਰਡਰ ਨੂੰ ਮੁੜ ਵਿਚਾਰਨ ਦੀ ਗੁਹਾਰ ਲਾਈ ਗਈ ਹੈ। ਇਸ ਰੀਕਾਲ ਪਟੀਸ਼ਨ ਦੇ ਵਿੱਚ ਬਚਾਅ ਪੱਖ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਸੈਣੀ ਨੂੰ ਦਿੱਤੀ ਗਈ ਅੰਤ੍ਰਿਮ ਜ਼ਮਾਨਤ ਦੇ ਆਰਡਰ ਨੂੰ ਲੈ ਕੇ ਮੁੜ ਨਜ਼ਰਸਾਨੀ ਕੀਤੀ ਜਾਵੇ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਸੈਣੀ ਕਿਸੇ ਨਾਂ ਕਿਸੇ ਬਹਾਨੇ ਜਾਂਚ ’ਚ ਸ਼ਾਮਲ ਹੋਣ ਤੋਂ ਪਾਸਾ ਵੱਟਦੇ ਆ ਰਹੇ ਹਨ ਇਸ ਕਰਕੇ ਅਦਾਲਤ ਵੱਲੋਂ ਪਹਿਲੇ ਪਾਸ ਕੀਤੇ ਗਏ ਆਰਡਰ ਨੂੰ ਮੁੜ ਵਿਚਾਰਨ ਦੀ ਲੋੜ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਰਕਾਰੀ ਪੱਖ ਦੀ ਇਹ ਰੀਕਾਲ ਪਟੀਸ਼ਨ ’ਤੇ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 7 ਅਕਤੂਬਰ ਨੂੰ ਇਸ ਬਾਬਤ ਅਦਾਲਤ ’ਚ ਜਵਾਬ ਦੇਣ ਲਈ ਕਿਹਾ ਹੈ।

 

Have something to say? Post your comment

Subscribe