ਚੰਡੀਗੜ੍ਹ : ਡਾ.ਸਤਿੰਦਰ ਸਰਤਾਜ ਦਾ ਜਨਮ 31 ਅਗਸਤ 1982 ਨੂੰ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਵਿਖੇ ਹੋਇਆ। ਸਤਿੰਦਰ ਸਰਤਾਜ ਦਾ ਪੂਰਾ ਨਾਮ ਸਤਿੰਦਰ ਪਾਲ ਸਿੰਘ ਸੈਣੀ ਹੈ। ਡਾ. ਸਰਤਾਜ ਪੰਜਾਬੀ ਸੂਫ਼ੀ ਗਾਇਕ (Sufi singer), ਕਵੀ, ਸੰਗੀਤਕਾਰ ਅਤੇ ਅਦਾਕਾਰ (Actors) ਵਜੋਂ ਜਾਣਿਆ ਜਾਂਦਾ ਹੈ।ਇਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਹਾਸਿਲ ਕੀਤੀ।
ਸਰਤਾਜ ਨੇ ਆਪਣੀ ਸੰਗੀਤ ਦੀ ਡਿਗਰੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਹਾਸਿਲ ਕੀਤੀ ਅਤੇ ਐੱਮ. ਫਿਲ ਦੀ ਡਿਗਰੀ ਸੂਫੀ ਸੰਗੀਤ 'ਤੇ ਹਾਸਿਲ ਕੀਤੀ ਅਤੇ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫੀ ਗਾਇਨ ਵਿੱਚ ਪੀਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ। ਸਰਤਾਜ (Sufi singer) ਪੰਜਾਬ ਯੂਨੀਵਰਸਿਟੀ ਵਿੱਚ ਛੇ ਸਾਲ ਸੰਗੀਤ ਸਿਖਾਇਆ। ਸਤਿੰਦਰ ਨੇ ਇੱਕ ਸਰਟੀਫਿਕੇਟ ਕੋਰਸ ਅਤੇ ਫਾਰਸੀ ਭਾਸ਼ਾ ਵਿੱਚ ਡਿਪਲੋਮਾ ਵੀ ਪੂਰਾ ਕੀਤਾ।
ਸਰਤਾਜ ਦੀ ਪਤਨੀ ਦਾ ਨਾਮ ਗੌਰੀ ਹੈ ਅਤੇ ਇਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਡਾ. ਸਤਿੰਦਰ ਸਰਤਾਜ ਨੇ ਆਪਣੇ ਹਿੱਟ ਗਾਣੇ ਸਾਂਈ ਨਾਲ ਬਹੁਤ ਪ੍ਰਸਿੱਧੀ ਹਾਸਿਲ ਕੀਤੀ।ਇਸ ਤੋਂ ਇਲਾਵਾ ਐਲਬਮਾਂ ਵਿਚ ਇਬਾਦਤ, ਚੀਰੇ ਵਾਲਾ ਸਰਤਾਜ ਅਤੇ ਅਫਸਾਨੇ ਸਰਤਾਜ ਦੇ ਇਹ ਬਹੁਤ ਮਸ਼ਹੂਰ ਹੋਈਆ।
ਸੂਫ਼ੀ ਗਾਇਕੀ ਵਿਚ ਨਵੀਆਂ ਪਰਤਾਂ ਪਾਉਣ ਵਾਲਾ ਗਾਇਕ ਸਰਤਾਜ (Sufi singer) ਨੂੰ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਸਤਿੰਦਰ ਸਰਤਾਜ ਨੇ 2017 ਵਿੱਚ ਦ ਬਲੈਕ ਪ੍ਰਿੰਸ ਫਿਲਮ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ। ਡਾ. ਸਤਿੰਦਰ ਸਰਤਾਜ ਨੇ ਆਪਣੀ ਸੂਫ਼ੀ ਗਾਇਕੀ ਕਰਕੇ ਵਿਸ਼ਵ ਭਰ ਵਿਚ ਨਾਮਣਾ ਖੱਟਿਆ ਹੈ।ਉਨ੍ਹਾਂ ਦੇ ਜੀਵਨ ਦੀ ਸਾਦਗੀ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ।ਪੰਜਾਬੀ ਸੰਗੀਤ ਜਗਤ ਵਿਚ ਡਾ. ਸਤਿੰਦਰ ਸਰਤਾਜ ਦਾ ਵੱਖਰਾ ਸਥਾਨ ਹੈ।