ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਵਿਜੀਲੈਂਸ ਬਿਊਰੋ ਨੂੰ ਕਿਹਾ ਹੈ ਕਿ ਉਹ ਯੂਨੀਵਰਸਿਟੀ ਦੇ ਫੀਜ਼ੀਓਥੀਰੈਪੀ ਵਿਭਾਗ ਦੇ ਵਿਚ ਅੰਕਾਂ ਨਾਲ ਛੇੜ-ਛਾੜ ਦੇ ਮਾਮਲੇ `ਤੇ ਜਾਂਚ ਸ਼ੁਰੂ ਕਰੇ। ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਤੋਂ ਪ੍ਰਮਾਣ ਮਿਲੇ ਹਨ ਕਿ ਉੱਤਰ ਪੱਤਰੀਆਂ ਦੇ ਮੁਲਾਂਕਣ ਪ੍ਰੀਕ੍ਰਿਆ ਦੌਰਾਨ ਅੰਕਾਂ ਦੇ ਨਾਲ ਛੇੜ-ਛਾੜ ਕੀਤੀ ਗਈ ਹੈ। ਯੂਨੀਵਰਸਟਿੀ ਵੱਲੋਂ ਮੁੱਢਲੀ ਪੜਤਾਲ ਦੀ ਰਿਪੋਰਟ ਨੂੰ ਹਾਲ ਵਿਚ ਹੋਈ ਸਿੰਡੀਕੇਟ ਦੀ ਮੀਟਿੰਗ ਵਿਚ ਪੇਸ਼ ਕੀਤਾ ਗਿਆ ਸੀ।
ਸਿੰਡੀਕੇਟ ਨੇ ਸਰਬ ਸੰਮਤੀ ਨਾਲ ਇਸ ਦੀ ਜਾਂਚ ਨਿਰਪੱਖਤਾ ਨਾਲ ਪੰਜਾਬ ਸਰਕਾਰ ਦੀ ਸਮਰੱਥ ਜਾਂਚ ਏਜੰਸੀ ਦੁਆਰਾ ਕਰਵਾਉਣ ਲਈ ਸਿਫਾਰਿਸ਼ ਕੀਤੀ ਹੈ। ਇਸ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਹ ਮਾਮਲਾ ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵੱਲੋਂ ਕੀਤੀ ਜਾਣ ਵਾਲੀ ਜਾਂਚ ਦੇ ਮੁਤਾਬਕ ਕੀਤੀ ਜਾਵੇਗੀ।