ਬਠਿੰਡਾ : ਸ਼ਹਿਰ ’ਚ ਬਰਸਾਤੀ ਪਾਣੀ ਕਾਰਨ ਹੜ੍ਹਾਂ ਵਰਗੀ ਸਥਿਤੀ ਬਣ ਗਈ। ਅੱਜ ਸਵੇਰੇ ਪੰਜ ਵਜੇਂ ਸ਼ੁਰੂ ਹੋਏ ਤੇਜ਼ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪੰਜ-ਪੰਜ ਫੁੱਟ ਪਾਣੀ ਖੜ੍ਹਾ ਹੋ ਗਿਆ। ਘਰਾਂ ’ਚ ਵੀ ਪਾਣੀ ਦਾਖ਼ਲ ਹੋ ਗਿਆ। ਡਿਪਟੀ ਕਮਿਸ਼ਨਰ, ਐਸ.ਐਸ.ਪੀ, ਆਈ.ਜੀ, ਮਿੰਨੀ ਸਕੱਤਰੇਤ, ਜ਼ਿਲ੍ਹਾ ਕਚਿਹਰੀਆਂ, ਮਹਿਲਾ ਥਾਣਾ ਆਦਿ ਵੀ ਪਾਣੀ ਵਿਚ ਘਿਰ ਗਏ। ਕਈ ਮਕਾਲਾਂ ਦੀਆਂ ਛੱਤਾਂ ਡਿੱਗ ਪਈਆਂ ਜਿਸ ਕਾਰਨ ਲੋਕ ਜ਼ਖ਼ਮੀ ਵੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਮੀਂਹ ਦੇ ਪਾਣੀ ’ਚ ਡਿਪਟੀ ਮੇਅਰ ਸਹਿਤ ਦਰਜਨਾਂ ਗੱਡੀਆਂ ਰੁੜ ਗਈਆ। ਪੰਜ ਘੰਟੇ ਪਏ ਇਸ ਮੀਂਹ ਨਾਲ ਸ਼ਹਿਰ ਅੰਦਰ 81 ਐਮ.ਐਮ ਪਾਣੀ ਦਰਜ ਕੀਤਾ ਗਿਆ ਹੈ। ਪਾਵਰ ਹਾਊਸ ਰੋਡ ਦਾ ਇਲਾਕਾ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ। ਇਸੇ ਤਰ੍ਹਾਂ ਸਿਵਲ ਲਾਈਨ, ਸਿਵਲ ਸਟੇਸ਼ਨ, 100 ਫੁੱਟੀ ਰੋਡ, ਭਾਗੂ ਰੋਡ, ਅਜੀਤ ਰੋਡ, ਮਾਲ ਰੋਡ, ਵੀਰ ਕਲੌਨੀ, ਹਾਜ਼ੀਰਤਨ ਦਾ ਇਲਾਕਾ, ਸਿਰਕੀ ਬਜ਼ਾਰ, ਪਰਸਰਾਮ ਨਗਰ ਆਦਿ ਨੀਵੇਂ ਇਲਾਕਿਆਂ ਵਿਚ ਕਈ-ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ