ਨਵੀਂ ਦਿੱਲੀ : ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਦੋਂ ਕੋਈ ਰੋ ਰਿਹਾ ਹੁੰਦਾ ਹੈ ਤਾਂ ਉਸ ਦੇ ਹੰਝੂ ਵੀ ਕੀਮਤੀ ਹੋ ਸਕਦੇ ਹਨ। ਅਕਸਰ ਲੋਕ ਜਦੋਂ ਰੋਂਦੇ ਹਨ ਤਾਂ ਹੰਝੂ ਜ਼ਮੀਨ ਉਪਰ ਡਿੱਗ ਕੇ ਖ਼ਤਮ ਹੀ ਹੋ ਜਾਂਦੇ ਹਨ ਪਰ ਇਥੇ ਮਾਮਲਾ ਕੁੱਝ ਹੋਰ ਹੀ ਹੈ। ਇਥੇ ਇਕ ਖਾਸ ਸ਼ਖ਼ਸ ਦੇ ਹੰਝੂਆਂ ਦੀ ਕੀਮਤ ਕਰੋੜਾਂ ਵਿਚ ਹੈ ਅਤੇ ਇਸ ਦਾ ਇਕ ਠੋਸ ਕਾਰਨ ਵੀ ਹੈ। ਦਰਅਸਲ ਫੁਟਬਾਲ ਦੀ ਦੁਨੀਆ ਵਿੱਚ, ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨ ਮੇਸੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਇੱਕ ਦੇਵਤਾ ਮੰਨਿਆ ਜਾਂਦਾ ਹੈ।
ਅਮੀਰ ਫੁੱਟਬਾਲ ਖਿਡਾਰੀ ਲਿਓਨ ਮੇਸੀ
ਪ੍ਰਸ਼ੰਸਕ ਉਨ੍ਹਾਂ ਦੀ ਕੋਈ ਵੀ ਚੀਜ਼ ਪ੍ਰਾਪਤ ਕਰਨ ਲਈ ਉਤਾਵਲੇ ਰਹਿੰਦੇ ਹਨ। ਹੁਣ ਇਸ ਅਮੀਰ ਫੁੱਟਬਾਲ ਖਿਡਾਰੀ ਲਿਓਨ ਮੇਸੀ ਦੇ ਹੰਝੂਆਂ ਦੀ ਕੀਮਤ ਕਰੋੜਾਂ ਤਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਤਾਲਿਬਾਨ ਦੇ ਸਤਾਏ ਲੋਕ ਛੱਡ ਰਹੇ ਨੇ ਦੇਸ਼, ਹੁਣ ਇਸ ਫੁੱਟਬਾਲਰ ਦੀ ਹੋਈ ਮੌਤ
ਦਰਅਸਲ, ਮੇਸੀ ਦੇ ਹੰਝੂਆਂ ਵਾਲੇ ਟਿਸ਼ੂ ਪੇਪਰ ਵਿੱਚ ਉਨ੍ਹਾਂ ਦੇ ਜੈਨੇਟਿਕਸ ਵੀ ਸ਼ਾਮਲ ਹਨ। ਇਸ ਨਾਲ ਲੋਕਾਂ ਨੂੰ ਫੁੱਟਬਾਲ ਖਿਡਾਰੀ ਦਾ ਕਲੋਨ ਬਣਾਉਣ ਵਿੱਚ ਸਹਾਇਤਾ ਮਿਲੇਗੀ। ਇਸ ਦੀ ਕੀਮਤ ਲਗਪਗ 7.43 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਪੈਨਿਸ਼ ਕਲੱਬ ਬਾਰਸੀਲੋਨਾ ਵਿੱਚ 21 ਸਾਲਾਂ ਤਕ ਪੜ੍ਹੇ ਮੇਸੀ ਨੇ ਜਦੋਂ ਹਾਲ ਹੀ ਵਿੱਚ ਇਸ ਕਲੱਬ ਨੂੰ ਅਲਵਿਦਾ ਕਿਹਾ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕੇ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ। ਇਸ ਦੌਰਾਨ ਉਨ੍ਹਾਂ ਦੀ ਪਤਨੀ ਐਂਟੋਨੇਲਾ ਨੇ ਨਮ ਅੱਖਾਂ ਨੂੰ ਪੂੰਝਣ ਲਈ ਇੱਕ ਟਿਸ਼ੂ ਪੇਪਰ ਦਿੱਤਾ ਸੀ, ਜੋ ਕਿ ਹੁਣ ਵਿਕ ਰਿਹਾ ਹੈ ਅਤੇ ਇਸ ਟਿਸ਼ੂ ਪੇਪਰ ਦੀ ਕੀਮਤ ਹੁਣ ਤਕਰੀਬਨ ਕਰੋੜਾਂ ਰੁਪਏ ਤਕ ਪਹੁੰਚ ਗਈ ਹੈ।