ਚੰਡੀਗੜ੍ਹ : ਸਾਬਕਾ DGP ਸੁਮੇਧ ਸੈਣੀ ਖ਼ਿਲਾਫ਼ ਵਿਜੀਲੈਂਸ ਪੁਲੀਸ ਮੁਹਾਲੀ ਵਲੋਂ FIR ਦਰਜ ਕੀਤੀ ਗਈ ਸੀ ਅਤੇ ਏਸੇ ਸਬੰਧ ਵਿਚ ਅੱਜ ਵਿਜੀਲੈਂਸ ਪੁਲੀਸ ਵੱਲੋਂ ਸੁਮੇਧ ਸਿੰਘ ਸੈਣੀ ਨੂੰ ਪੇਸ਼ ਕਰਨ ਲਈ ਮੁਹਾਲੀ ਦੀ ਅਦਾਲਤ ‘ਚ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਪੁਲੀਸ ਸੈਣੀ ਦਾ 7 ਦਿਨ ਦਾ ਪੁਲੀਸ ਰਿਮਾਂਡ ਵੀ ਮੰਗੇਗੀ। ਸੈਣੀ ਖ਼ਿਲਾਫ਼ ਵਿਜੀਲੈਂਸ ਪੁਲੀਸ ਮੁਹਾਲੀ ਵਿੱਚ ਐਫਆਈਆਰ ਨੰਬਰ 11 ਦਰਜ ਕੀਤੀ ਗਈ ਹੈ, ਜਿਸ ਵਿੱਚ ਇਮੀਗ੍ਰੇਸ਼ਨ ਏਜੰਸੀ WICS ਦੇ ਮਾਲਕ ਦਵਿੰਦਰ ਸਿੰਘ ਸੰਧੂ ਵੱਲੋਂ ਨਾਜਾਇਜ਼ ਕਲੋਨੀਆਂ ਉਸਾਰੇ ਜਾਣ ਦੇ ਮਾਮਲੇ ਸਬੰਧੀ ਜ਼ਿਕਰ ਹੈ। ਇਸੇ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਦੀ ਮਿਲੀ ਭੁਗਤ ਕਾਰਨ ਉਨ੍ਹਾਂ ਖ਼ਿਲਾਫ਼ ਵੀ ਇਹ ਪਰਚਾ ਦਰਜ ਹੋਇਆ ਹੈ। ਪਰਚੇ ਵਿੱਚ ਸੁਮੇਧ ਸਿੰਘ ਸੈਣੀ ਦਾ ਨਾਮ ਬਾਅਦ ਵਿਚ ਦਰਜ ਕੀਤਾ ਗਿਆ ਜਿਸ ਕਾਰਨ ਲੰਘੀ ਰਾਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।