ਦੁਬਈ : ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਓਮਾਨ 'ਚ ਹੋਣ ਵਾਲੇ 2021 ਪੁਰਸ਼ ਟੀ20 ਵਿਸ਼ਵ ਕੱਪ ਦੇ ਸ਼ੈਡਿਉੂਲ ਦਾ ਐਲਾਨ ਕਰ ਦਿੱਤਾ ਹੈ । 24 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਇੱਕ-ਦੂਸਰੇ ਨਾਲ ਭਿੜਨਗੇ, ਜਦਕਿ ਟੂਰਨਾਮੈਂਟ ਦਾ ਫਾਈਨਲ 14 ਨਵੰਬਰ ਨੂੰ ਖੋਲ੍ਹਿਆ ਜਾਵੇਗਾ ਟੂਰਨਾਮੈਂਟ 17 ਅਕਤੂਬਰ ਨੂੰ ਡਬਲ ਹੈਡਰ ਮੁਕਾਬਲੇ ਦੇ ਨਾਲ ਸ਼ੁਰੂ ਹੋਵੇਗਾ । ਸਵੇਰੇ ਮੇਜ਼ਬਾਨ ਓਮਾਨ ਅਤੇ ਪਾਪੂਆ ਨਿਊ ਗਿੰਨੀ (ਪੀਐੱਨਜੀ) ਦੇ ਵਿੱਚ ਗਰੁੱਪ ਬੀ ਦਾ ਕੁਆਲੀਫਾਈਰ ਮੁਕਾਬਲਾ ਹੋਵੇਗਾ ਤਾਂ ਦੂਜੇ ਪਾਸੇ ਸ਼ਾਮ ਨੂੰ ਗਰੁੱਪ ਬੀ ਦੀਆਂ ਹੋਰ ਟੀਮਾਂ ਸਕਾਟਲੈਂਡ ਅਤੇ ਬੰਗਲਾਦੇਸ਼ ਆਪਸ 'ਚ ਭਿੜਨਗੇ ਗਰੁੱਪ ਏ ਦੀਆਂ ਟੀਮਾਂ ਆਇਰਲੈਂਡ, ਨੀਦਰਲੈਂਡ, ਸ੍ਰੀਲੰਕਾ ਅਤੇ ਨਾਮੀਬੀਆ ਅਗਲੇ ਦਿਨ ਅਬੂਧਾਬੀ 'ਚ ਐਕਸ਼ਨ 'ਚ ਹੋਣਗੀਆਂ ਸੁਪਰ12 ਲਈ ਕੁਆਲੀਫਾਈਰ ਮੁਕਾਬਲੇ 22 ਅਕਤੂਬਰ ਤੱਕ ਚੱਲਣਗੇ।