Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ / ਮੋਹਾਲੀ

ਸਟਾਰਟਅਪ ਪੰਜਾਬ ਨੇ ਨਵੇਂ ਉਦਮਾਂ ਨੂੰ ਸੀਡ ਦਿੱਤੀ ਫੰਡਿੰਗ

August 18, 2021 09:05 AM
 
ਉਦਯੋਗ ਮੰਤਰੀ ਨੇ ਨਵੇਂ ਸਟਾਰਟ ਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਸੌਂਪੇ
 
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਸਰਕਾਰ ਸਟਾਰਟਅਪ ਪੰਜਾਬ ਸੈੱਲ ਰਾਹੀਂ ਵੱਖ -ਵੱਖ ਕਦਮਾਂ ਜਿਵੇਂ ਵਰਕਸਾਪ, ਬੂਟ ਕੈਂਪ ਲਗਾ ਕੇ ਅਤੇ ਭਾਈਵਾਲੀ ਜ਼ਰੀਏ ਪੰਜਾਬ ਦੇ ਉੱਦਮੀ ਮਾਹੌਲ ਨੂੰ ਹੁਲਾਰਾ ਦੇਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਹ ਜਾਣਕਾਰੀ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸਾਮ ਅਰੋੜਾ ਨੇ ਉਦਯੋਗ ਭਵਨ, ਚੰਡੀਗੜ ਵਿਖੇ ਸਟਾਰਟਅਪ ਪੰਜਾਬ ਵੱਲੋਂ ਆਯੋਜਿਤ ਸਮਾਰੋਹ ਵਿੱਚ ਸਟਾਰਟਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਸੌਂਪਦਿਆਂ ਦਿੱਤੀ।
 
ਇਸ ਮੌਕੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉੱਦਮੀਆਂ ਨੂੰ ਉਤਸਾਹਤ ਕਰਨ ਲਈ, ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ (ਆਈਬੀਡੀਪੀ), 2017 ਤਹਿਤ ਵੱਖ-ਵੱਖ ਵਿੱਤੀ ਪ੍ਰੋਤਸਾਹਨ ਜਿਵੇਂ ਸੀਡ ਫੰਡਿੰਗ, ਵਿਆਜ ਸਬਸਿਡੀ, ਲੀਜ ਰੈਂਟਲ ਸਬਸਿਡੀ ਦਿੰਦੀ ਹੈ। ਐਮਐਸਐਮਈ ਯੂਨਿਟਾਂ ਲਈ ਉਪਲਬਧ ਪ੍ਰੋਤਸਾਹਨ ਆਈਬੀਡੀਪੀ 2017 ਦੇ ਅਨੁਸਾਰ ਸਟਾਰਟਅਪ ਯੂਨਿਟਾਂ ਲਈ ਵੀ ਉਪਲਬਧ ਹਨ।
 
ਸ੍ਰੀ ਅਰੋੜਾ ਨੇ ਦੱਸਿਆ ਕਿ 30 ਜੁਲਾਈ 2021 ਨੂੰ ਰਾਜ ਪੱਧਰੀ ਕਮੇਟੀ ਦੁਆਰਾ ਨਿਰਧਾਰਤ ਮੁਲਾਂਕਣ ਪ੍ਰਕਿਰਿਆ ਕੀਤੇ ਜਾਣ ਉਪਰੰਤ ਪਹਿਲੀ ਵਾਰ ਚਾਰ ਸਟਾਰਟਅਪਸ ਨੂੰ 3 ਲੱਖ ਰੁਪਏ ਦੇ ਸੀਡ ਫੰਡਿੰਗ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨਾਂ ਵਿੱਚ ਮੋਹਾਲੀ ਤੋਂ ਮੈਸਰਜ ਗ੍ਰੇਨਪੈਡ ਪ੍ਰਾਈਵੇਟ ਲਿਮਟਿਡ, ਲੁਧਿਆਣਾ ਤੋਂ ਮੈਸਰਜ ਯੇਜੀਐਕਸ ਸਾਇੰਸਜ ਪ੍ਰਾਈਵੇਟ ਲਿਮਟਿਡ, ਸੰਗਰੂਰ ਤੋਂ ਮੈਸਰਜ ਅਰਥ ਨੈਚੁਰਲਜ ਅਤੇ ਲੁਧਿਆਣਾ ਤੋਂ ਮੈਸਰਜ ਬਲੈਕ ਆਈ ਟੈਕਨਾਲਾਜਿਸ ਪ੍ਰਾਈਵੇਟ ਲਿਮਟਿਡ ਸਾਮਲ ਹਨ।
 
ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਉੱਦਮੀਆਂ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸਟਾਰਟਅਪ ਪੰਜਾਬ ਸੈੱਲ ਰਾਹੀਂ ਸਲਾਹਕਾਰ, ਵਿੱਤੀ ਸਹਾਇਤਾ, ਇਨਕਿਊਬੇਸਨ ਅਤੇ ਐਕਸਲਰੇਸ਼ਨ ਸਪੋਰਟ ਆਦਿ ਪ੍ਰਦਾਨ ਕਰਕੇ ਸੂਬੇ ਦੇ ਸਟਾਰਟਅਪ ਈਕੋਸਿਸਟਮ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ।
 
ਸ੍ਰੀ ਹੁਸਨ ਲਾਲ, ਪ੍ਰਮੁੱਖ ਸਕੱਤਰ, ਉਦਯੋਗ ਅਤੇ ਵਣਜ, ਆਈਟੀ ਅਤੇ ਆਈਪੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਜਿਿਲਆਂ ਦੇ ਉਦਮੀਆਂ ਨੂੰ ਰਜਿਸਟ੍ਰੇਸਨ ਅਤੇ ਸੀਡ ਫੰਡਿੰਗ ਲਈ ਵੀ ਸਟਾਰਟਅਪ ਪੰਜਾਬ ਕੋਲ ਆਨਲਾਈਨ ਅਪਲਾਈ ਕਰਨਾ ਚਾਹੀਦਾ ਹੈ। ਐਗਰੀਟੇਕ, ਕਲੀਨਟੈਕ, ਫੂਡ ਪ੍ਰੋਸੈਸਿੰਗ ਅਤੇ ਪੀਣ ਵਾਲੇ ਪਦਾਰਥ, ਆਈਟੀ/ਆਈਟੀਈਐਸ, ਈਐਸਡੀਐਮ, ਹੈਲਥਕੇਅਰ, ਵੇਸਟ ਮੈਨੇਜਮੈਂਟ ਆਦਿ ਵਰਗੇ ਵੱਖ-ਵੱਖ ਖੇਤਰਾਂ ਤੋਂ ਵੀਹ ਸਟਾਰਟਅਪਸ ਪਹਿਲਾਂ ਹੀ ਸਟਾਰਟਅਪ ਪੰਜਾਬ ਨਾਲ ਰਜਿਸਟਰਡ ਹਨ। ਉਨਾਂ ਦੱਸਿਆ ਕਿ ਵੱਖ -ਵੱਖ ਨੋਡਲ ਏਜੰਸੀਆਂ ਵੱਲੋਂ ਅਰਜੀਆਂ ਦੇ ਮੁਲਾਂਕਣ ਲਈ ਇੱਕ ਆਨਲਾਈਨ ਪਾਰਦਰਸੀ ਪ੍ਰਕਿਰਿਆ ਅਪਣਾਈ ਗਈ ਹੈ ਜਿਸ ਵਿੱਚ ਭਾਰਤ ਦੇ ਪ੍ਰਤਿਸਠ ਸੰਸਥਾਨ ਜਿਵੇਂ ਆਈਆਈਟੀ ਰੋਪੜ, ਆਈਐਸਬੀ ਮੋਹਾਲੀ, ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਸਾਫਟਵੇਅਰ ਟੈਕਨਾਲੌਜੀ ਪਾਰਕਸ ਆਫ ਇੰਡੀਆ ਮੋਹਾਲੀ, ਇੰਸਟੀਚਿਊਟ ਆਫ ਨੈਨੋ ਸਾਇੰਸ ਅਤੇ ਟੈਕਨਾਲੌਜੀ ਮੋਹਾਲੀ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸਨ ਐਂਡ ਰਿਸਰਚ ਮੋਹਾਲੀ, ਨੈਸਨਲ ਐਗਰੀ-ਫੂਡ ਬਾਇਓਟੈਕਨਾਲੌਜੀ ਇੰਸਟੀਚਿਟ ਆਦਿ ਸ਼ਾਮਲ ਹਨ।
 
ਉਦਯੋਗ ਅਤੇ ਵਣਜ ਦੇ ਡਾਇਰੈਕਟਰ, ਸ੍ਰੀ ਸਿਬਿਨ ਸੀ. ਜੋ ਕਿ ਸਟੇਟ ਸਟਾਰਟਅਪ ਨੋਡਲ ਅਫ਼ਸਰ ਵੀ ਹਨ, ਨੇ ਸਟਾਰਟਅਪਸ ਨੂੰ ਹਰ ਸੰਭਵ ਸਮਰਥਨ ਦੇਣ ਲਈ ਸਟਾਰਟਅਪ ਪੰਜਾਬ ਸੈੱਲ ਦੀਆਂ ਕੁਝ ਪਹਿਲਕਦਮੀਆਂ ਸਾਂਝੀਆਂ ਕੀਤੀਆਂ।
 

Have something to say? Post your comment

Subscribe