Saturday, November 23, 2024
 

ਖੇਡਾਂ

ਮਸ਼ਹੂਰ ਫ਼ੁੱਟਬਾਲਰ ਗਰਡ ਮੁਲਰ ਦਾ ਦਿਹਾਂਤ

August 16, 2021 06:14 PM

ਜਰਮਨੀ : ਬਾਇਰਨ ਮਿਊਨਿਖ ਤੇ ਜਰਮਨੀ ਦੇ ਸਟਾਰ ਫੁੱਟਬਾਲਰ ਗਰਡ ਮੁਲਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਬਾਇਰਨ ਮਿਊਨਿਖ ਕਲੱਬ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਬਾਇਰਨ ਮਿਊਨਿਖ ਕਲੱਬ ਲਈ 566 ਗੋਲ ਕਰਨ ਵਾਲੇ ਵਾਲੇ ਮੁਲਰ ਦੇ ਨਾਂ ਬੁਦੇਸਲੀਗ 'ਚ ਅਜੇ ਵੀ ਸਭ ਤੋਂ ਜ਼ਿਆਦਾ 365 ਗੋਲ ਕਰਨ ਦਾ ਰਿਕਾਰਡ ਹੈ। ਕਲੱਬ ਦੀ ਵੈੱਬਸਾਈਟ 'ਤੇ ਬਾਇਰਨ ਮਿਊਨਿਖ ਦੇ ਪ੍ਰਧਾਨ ਹਰਬਰਟ ਹੇਨਰ ਨੇ ਕਿਹਾ, ''ਗਰਡ ਮੁਲਰ ਮਹਾਨ ਸਟ੍ਰਾਈਕਰ ਤੇ ਵਿਸ਼ਵ ਫੁੱਟਬਾਲ 'ਚ ਬਿਹਤਰੀਨ ਇਨਸਾਨ ਵੀ ਸਨ।''

ਜ਼ਿਕਰਯੋਗ ਹੈ ਕਿ ਮੁਲਰ ਨੇ 1972 'ਚ ਜਰਮਨੀ ਨੂੰ ਯੂਰਪੀ ਚੈਂਪੀਅਨਸ਼ਿਪ ਖ਼ਿਤਾਬ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੇ ਦੋ ਸਾਲ ਬਾਅਦ 1974 'ਚ ਉਨ੍ਹਾਂ ਨੇ ਨੀਦਰਲੈਂਡ ਖ਼ਿਲਾਫ਼ ਫ਼ਾਈਨਲ 'ਚ ਜੇਤੂ ਗੋਲ ਕਰਕੇ ਟੀਮ ਨੂੰ ਵਿਸ਼ਵ ਕੱਪ ਟਰਾਫੀ ਦਿਵਾਈ ਸੀ। ਉਨ੍ਹਾਂ ਨੇ ਜਰਮਨੀ ਲਈ 62 ਮੈਚ ਖੇਡੇ ਤੇ 68 ਗੋਲ ਦਾਗ਼ੇ।
ਮੁਲਰ ਨੇ ਬਾਇਰਨ ਲਈ 607 ਮੈਚ ਖੇਡੇ ਤੇ ਉਹ 7 ਮੌਕਿਆਂ 'ਤੇ ਲੀਗ 'ਚ ਚੋਟੀ ਦੇ ਸਕੋਰਰ ਰਹੇ ਸਨ। ਉਹ 1964 'ਚ ਕਲੱਬ ਨਾਲ ਜੁੜੇ ਸਨ ਜਿਸ ਤੋਂ ਬਾਅਦ ਕਲੱਬ ਨੇ ਚਾਰ ਲੀਗ ਖ਼ਿਤਾਬ ਤੇ ਚਾਰ ਜਰਮਨ ਕੱਪ ਖ਼ਿਤਾਬ ਹਾਸਲ ਕੀਤੇ ਸਨ। ਗਰਡ ਮੁਲਰ ਨੇ 1970 ਵਰਲਡ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਗੋਲ ਕੀਤੇ ਤੇ ਗੋਲਡਨ ਬੂਟ ਦਾ ਐਵਾਰਡ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਸਾਲ ਬੈਲੇਨ ਡਿ ਓਰ ਦਾ ਐਵਾਰਡ ਵੀ ਮਿਲਿਆ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

 
 
 
 
Subscribe