Tuesday, November 12, 2024
 

ਰਾਸ਼ਟਰੀ

PM ਮੋਦੀ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾ ਕੇ ਇਹ ਕਿਹਾ ਭਾਸ਼ਣ ਵਿਚ

August 15, 2021 09:05 AM

ਨਵੀਂ ਦਿੱਲੀ : ਦੇਸ਼ ਅੱਜ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਲਗਾਤਾਰ ਅੱਠਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਇਸ ਸਮੇਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਥਲਸੈਨਾ ਦੀ 2233 ਫੀਲਡ ਬੈਟਰੀ ਤੋਪਾਂ ਦੀ ਸਲਾਮੀ ਦਿੱਤੀ ਗਈ। ਝੰਡਾ ਲਹਿਰਾਉਣ ਵੇਲੇ ਥਲਸੈਨਾ, ਹਵਾਈ ਫੌਜ, ਜਲਸੈਨਾ ਤੇ ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਨੇ ਰਾਸ਼ਟਰ-ਸੈਲਿਊਟ ਦਿੱਤਾ। ਝੰਡਾ ਲਹਿਰਾਉਣ ਤੋਂ ਤੁਰੰਤ ਬਾਅਦ ਭਾਰਤੀ ਹਵਾਈ ਫੌਜ ਨੇ ਦੋ ਮੀ-17 ਹੈਲੀਕੌਪਟਰ ਅਮ੍ਰਿਤ ਫਾਰਮੇਸ਼ਨ 'ਚ ਫੁੱਲਾਂ ਦੀ ਬੌਛਾੜ ਕੀਤੀ। ਅਜਿਹਾ ਪਹਿਲੀ ਵਾਰ ਹੋਇਆ। ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ 75ਵੇਂ ਆਜ਼ਾਦੀ ਦਿਹਾੜੇ 'ਤੇ ਤਹਾਨੂੰ ਸਭ ਨੂੰ ਤੇ ਦੁਨੀਆਂ ਭਰ 'ਚ ਭਾਰਤ ਨੂੰ ਪਿਆਰ ਕਰਨ ਵਾਲੇ ਲੋਕਤੰਤਰ ਨੂੰ ਪ੍ਰੇਮ ਕਰਨ ਵਾਲੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੋਦੀ ਨੇ ਕਿਹਾ, 'ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਹੋਣ, ਦੇਸ਼ ਨੂੰ ਇਕਜੁੱਟ ਰਾਸ਼ਟਰ 'ਚ ਬਦਲਣ ਵਾਲੇ ਸਰਦਾਰ ਪਟੇਲ ਹੋਣ ਜਾਂ ਭਾਰਤ ਨੂੰ ਭਵਿੱਖ ਦਾ ਰਾਹ ਦਿਖਾਉਣ ਵਾਲੇ ਬਾਬਾ ਸਾਹਬ ਅੰਬੇਦਕਰ, ਦੇਸ਼ ਅਜਿਹੇ ਹਰ ਵਿਅਕਤੀ ਨੂੰ ਯਾਦ ਕਰ ਰਿਹਾ ਹੈ, ਦੇਸ਼ ਇਨਾਂ ਸਭ ਦਾ ਕਰਜ਼ਦਾਰ ਹੈ।'
ਪੀਐਮ ਨੇ ਕਿਹਾ ਕੋਰੋਨਾ ਦਾ ਇਹ ਕਾਲਖੰਡ ਵੱਡੀ ਚੁਣੌਤੀ ਦੇ ਰੂਪ 'ਚ ਆਇਆ। ਉਨ੍ਹਾਂ ਕਿਹਾ ਕਿ ਪ੍ਰਗਤੀ ਦੇ ਰਾਹ 'ਤੇ ਵਧ ਰਹੇ ਸਾਡੇ ਦੇਸ਼ ਦੇ ਸਾਹਮਣੇ ਪੂਰੀ ਮਨੁੱਖ ਜਾਤੀ ਦੇ ਸਾਹਮਣੇ ਕੋਰੋਨਾ ਦਾ ਇਹ ਕਾਲਖੰਡ ਵੱਡੀ ਚੁਣੌਤੀ ਦੇ ਰੂਪ 'ਚ ਆਇਆ ਹੈ। ਭਾਰਤ ਵਾਸੀਆਂ ਨੇ ਸੰਯਮ ਤੇ ਧੀਰਜ ਨਾਲ ਇਸ ਲੜਾਈ ਨੂੰ ਲੜਿਆ ਹੈ। ਕੋਰੋਨਾ ਕੌਮੀਂਤਰੀ ਮਹਾਂਮਾਰੀ 'ਚ ਸਾਡੇ ਡਾਕਟਰ, ਸਾਡੀਆਂ ਨਰਸਾਂ, ਸਾਡੇ ਪੈਰਾਮੈਡੀਕਲ ਸਟਾਫ, ਸਫਾਈਕਰਮੀ, ਵੈਕਸੀਨ ਬਣਾਉਣ 'ਚ ਜੁੱਟੇ ਵਿਗਿਆਨੀ ਹੋਣ, ਸੇਵਾ 'ਚ ਜੁੱਟੇ ਨਾਗਰਿਕ ਹੋਣ, ਉਹ ਸਭ ਮਾਣ ਦੇ ਅਧਿਕਾਰੀ ਹਨ।
ਮੋਦੀ ਨੇ ਕਿਹਾ ਹੁਣ ਅਸੀਂ ਸੈਚੂਰੇਸ਼ਨ ਵੱਲ ਜਾਣਾ ਹੈ। ਸ਼ਤ ਪ੍ਰਤੀਸ਼ਤ ਪਿੰਡਾਂ 'ਚ ਸੜਕਾਂ ਹੋਣ, ਪਰਿਵਾਰਾਂ ਕੋਲ ਬੈਂਕ ਅਕਾਊਂਟ ਹੋਣ, ਲਾਭਪਾਤਰੀਆਂ ਕੋਲ ਆਯੁਸ਼ਮਾਨ ਭਾਰਤ ਦਾ ਕਾਰਡ ਹੋਵੇ, ਸ਼ਤ ਪ੍ਰਤੀਸ਼ਤ ਲੋਕਾਂ ਕੋਲ ਉੱਜਵਲਾ ਯੋਜਨਾ ਦਾ ਗੈਸ ਕੁਨੈਕਸ਼ਨ ਹੋਵੇ। ਪੀਐਮ ਮੋਦੀ ਨੇ ਕਿਹਾ ਕਿ ਅੰਮ੍ਰਿਤਕਾਲ ਦਾ ਟੀਚਾ ਹੈ ਭਾਰਤ ਤੇ ਭਾਰਤ ਦੇ ਨਾਗਰਿਕਾਂ ਲਈ ਤਰੱਕੀ ਦੇ ਨਵੇਂ ਸਿਖਰਾਂ ਨੂੰ ਛੂਹਣਾ। ਇਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਸੁਵਿਧਾਵਾਂ ਦਾ ਪੱਧਰ ਪਿੰਡ ਤੇ ਸ਼ਹਿਰ ਨੂੰ ਵੰਡਣ ਵਾਲਾ ਨਾ ਹੋਵੇ। ਇਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਨਾਗਰਿਕਾਂ ਦੀ ਜ਼ਿੰਦਗੀ 'ਚ ਸਰਕਾਰ ਬੇਵਜ੍ਹਾ ਦਖਲ ਨਾ ਦੇਵੇ। ਅਸੀਂ ਹੁਣੇ ਤੋਂ ਜੁੱਟ ਜਾਣਾ ਹੈ। ਸਾਡੇ ਕੋਲ ਗਵਾਉਣ ਲਈ ਇਕ ਪਲ ਵੀ ਨਹੀਂ ਹੈ। ਇਹੀ ਸਮਾ ਹੈ, ਸਹੀ ਸਮਾਂ ਹੈ। ਬਦਲਦੇ ਹੋਏ ਯੁੱਗ ਦੇ ਅਨੁਕੂਲ ਅਸੀਂ ਵੀ ਆਪਣੇ ਆਪ ਨੂੰ ਢਾਲਣਾ ਹੋਵੇਗਾ। ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਇਸ ਸ਼ਰਧਾ ਦੇ ਨਾਲ ਅਸੀਂ ਜੁੱਟ ਚੁੱਕੇ ਹਾਂ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਦੇਹਰਾਦੂਨ 'ਚ ਭਿਆਨਕ ਹਾਦਸਾ

ਸੁਪਰੀਮ ਕੋਰਟ ਦਾ ਕੌਲਿਜੀਅਮ ਬਦਲਿਆ

ਪੀਐਮ ਮੋਦੀ ਦੀ ਅੱਜ ਮਹਾਰਾਸ਼ਟਰ ਵਿੱਚ ਰੈਲੀ

ਖੰਨਾ 'ਚ ਦਿਨ ਦਿਹਾੜੇ ਪੈ ਗਿਆ ਡਾਕਾ

पंजाब को नगर निगम चुनाव पर आंशिक राहत : सुप्रीम कोर्ट ने 8 सप्ताह के भीतर नगर निगम चुनाव पूरे करने का निर्देश दिया

ਜੋੜੇ ਨੇ ਫੇਸਬੁੱਕ 'ਤੇ ਕੀ ਕੀਤਾ ਪੋਸਟ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ?

ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਹੋਰ ਸ਼ੂਟਰ ਗ੍ਰਿਫਤਾਰ

ਕੈਨੇਡਾ ਨੇ ਵਿਦਿਆਰਥੀ ਵੀਜ਼ਾ ਖ਼ਤਮ ਨਹੀਂ ਕੀਤਾ, ਸਿਰਫ ਨਿਯਮ ਬਦਲੇ ਹਨ, ਪੜ੍ਹੋ ਜਾਣਕਾਰੀ

ਕੈਨੇਡਾ 'ਚ ਹਿੰਦੂ ਮੰਦਿਰ 'ਤੇ ਹੋਏ ਹਮਲੇ ਤੋਂ ਗੁੱਸੇ 'ਚ ਆਏ ਸਿੱਖ, ਦਿੱਲੀ 'ਚ ਕੈਨੇਡੀਅਨ ਅੰਬੈਸੀ 'ਤੇ ਜ਼ੋਰਦਾਰ ਪ੍ਰਦਰਸ਼ਨ

ਪੀਲੀਭੀਤ 'ਚ ਭਾਜਪਾ ਵਿਧਾਇਕ ਦੇ ਚਚੇਰੇ ਭਰਾ ਦੀ ਕੁੱਟ-ਕੁੱਟ ਕੇ ਹੱਤਿਆ

 
 
 
 
Subscribe