ਮੁੰਬਈ : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ (Vijay Mallya) ਦਾ ਮੁੰਬਈ ਸਥਿਤ ਕਿੰਗਫ਼ਿਸ਼ਰ ਹਾਊਸ (Kingfisher House) ਹੈਦਰਾਬਾਦ ਸਥਿਤ ਇਕ ਰਿਅਲਟੀ ਫਰਮ ਨੂੰ ਲੰਮੇ ਇੰਤਜਾਰ ਤੋਂ ਬਾਅਦ 52.25 ਕਰੋੜ ਰੁਪਏ ਵਿਚ ਵੇਚ ਦਿੱਤਾ ਗਿਆ ਹੈ।
ਕਿੰਗਫ਼ਿਸ਼ਰ ਏਅਰਲਾਈਨਜ਼ ਦਾ ਮੁੱਖ ਦਫ਼ਤਰ ਕਿੰਗਫ਼ਿਸ਼ਰ ਹਾਊਸ (Kingfisher House) 135 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਲਗਭਗ ਇਕ ਤਿਹਾਈ ਹਿੱਸੇ ਵਿਚ ਵੇਚਿਆ ਗਿਆ ਹੈ। ਇਹ ਰਾਖਵੀਂ ਕੀਮਤ 2016 ਵਿਚ ਹੋਈ ਪਹਿਲੀ ਨਿਲਾਮੀ ਵਿਚ ਨਿਰਧਾਰਤ ਕੀਤੀ ਗਈ ਸੀ ਪਰ ਸੰਪਤੀ ਇਸ ਤੋਂ ਬਹੁਤ ਘੱਟ ਕੀਮਤ ਤੇ ਵੇਚੀ ਗਈ। ਰੀਅਲਟੀ ਫਰਮ ਨੇ ਜਾਇਦਾਦ ਨੂੰ ਅਸਲ ਮੁਲਾਂਕਣ ਮੁੱਲ ਦੇ ਇਕ ਹਿੱਸੇ ਤੇ ਖ਼੍ਰੀਦਿਆ ਹੈ। ਜ਼ਿਕਰਯੋਗ ਹੈ ਕਿ ਹੈ ਕਿ 65 ਸਾਲਾ ਕਾਰੋਬਾਰੀ ਮਾਲਿਆ (Vijay Mallya) ਇਕ ‘ਗੁਪਤ’ ਕਾਨੂੰਨੀ ਮਾਮਲੇ ਵਿਚ ਯੂ.ਕੇ. ’ਚ ਜਮਾਨਤ ’ਤੇ ਬਾਹਰ ਹੈ।
ਵਿਜੇ ਮਾਲਿਆ (Vijay Mallya) ਦੀਆਂ ਸੰਪਤੀਆਂ ਨੂੰ ਨਿਲਾਮ ਕਰਨ ਵਿਚ ਵਪਾਰੀਆਂ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਲਿਆ (Vijay Mallya) ਦੀਆਂ ਸੰਪਤੀਆਂ ਦਾ ਮੁਲਾਂਕਣ ਬੈਂਕਾਂ ਦੁਆਰਾ ਕੀਤਾ ਜਾ ਰਿਹਾ ਹੈ, ਉਸ ਕੀਮਤ ’ਤੇ ਕੋਈ ਸੰਪਤੀ ਨਹੀਂ ਖਰੀਦੀ ਜਾ ਰਹੀ ਹੈ। ਕਿੰਗਫ਼ਿਸ਼ਰ ਹਾਊਸ (Kingfisher House) ਦੀ ਸੰਪਤੀ ਦੀ ਨਿਲਾਮੀ ਵੀ 8 ਵਾਰ ਅਸਫਲ ਰਹੀ। ਮਾਰਚ 2016 ਵਿਚ ਬੈਂਕਾਂ ਨੇ ਇਸ ਇਮਾਰਤ ਦੀ ਰਿਜ਼ਰਵ ਕੀਮਤ 150 ਕਰੋੜ ਰੁਪਏ ਰੱਖੀ ਸੀ। ਇਹੀ ਕਾਰਨ ਹੈ ਕਿ ਇਹ ਇਮਾਰਤ ਹੁਣ ਤਕ ਵਿਕੀ ਨਹੀਂ ਸੀ।