Thursday, November 14, 2024
 

ਸੰਸਾਰ

ਜੰਗ ਦੌਰਾਨ ਅਫ਼ਗ਼ਾਨਿਸਤਾਨ ਵਿਚ ਆਮ ਲੋਕਾਂ ਦਾ ਹਾਲ ਦਸਦੇ ਅੱਖਰ

August 14, 2021 07:01 PM

ਅਫ਼ਗ਼ਾਨਿਸਤਾਨ : ਪਿਛਲੇ ਸਮੇਂ ਵਿੱਚ ਅਫ਼ਗ਼ਾਨ ਹਸਪਤਾਲਾਂ ਵਿੱਚ ਕੰਮ ਕਰ ਰਹੇ ਭਾਰਤੀ ਡਾਕਟਰਾਂ ਦੇ ਯੋਜਨਾਬੱਧ ਤਰੀਕੇ ਨਾਲ ਕਤਲ ਹੋਏ ਸਨ। ਅਫ਼ਗਾਨਿਸਤਾਨ ਵਿੱਚ ਬੀਤੇ 20 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ। 9/11 ਦੇ ਅਮਰੀਕਾ ’ਤੇ ਹੋਏ ਅਤਿਵਾਦੀ ਹਮਲੇ ਮਗਰੋਂ ਅਮਰੀਕਾ ਤੇ ਹੋਰ ਦੇਸ਼ਾਂ ਦੀਆਂ ਫ਼ੌਜਾਂ ਅਫ਼ਗ਼ਾਨਿਸਤਾਨ ਵਿੱਚ ਜੰਗ ਲੜ ਰਹੀਆਂ ਸਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸਾਂਭਣ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਹੁਕਮ ਦਿੱਤੇ ਸਨ ਜਿਸ ਮਗਰੋਂ ਸਾਰੀਆਂ ਵਿਦੇਸ਼ੀ ਫ਼ੌਜਾਂ ਵਾਪਸ ਚਲੀ ਗਈਆਂ ਹਨ।
ਵਿਦੇਸ਼ੀ ਫ਼ੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਲਗਾਤਾਰ ਆਪਣੇ ਇਲਾਕੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ। ਇੱਥੇ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਹਾਲ ਹੀ ਵਿੱਚ ਹੋਏ ਕਤਲ ਨੇ, ਜਿਸ ਨੂੰ ਕਥਿਤ ਤੌਰ ’ਤੇ ਤਾਲਿਬਾਨ ਅਤਿਵਾਦੀਆਂ ਵੱਲੋਂ ਮਾਰਿਆ ਗਿਆ ਸੀ, ਉਹ ਵੀ ਉਦੋਂ ਜਦੋਂ ਕਿ ਉਹ ਅਫ਼ਗ਼ਾਨ ਰਾਸ਼ਟਰੀ ਬਲਾਂ ਨਾਲ ਸੀ, ਦੇਸ਼ ਤੋਂ ਰਿਪੋਰਟਿੰਗ ਕਰਨ ਦੇ ਖਤਰਿਆਂ ਨੂੰ ਬੇਰਹਿਮੀ ਨਾਲ ਯਾਦ ਕਰਵਾਇਆ।
ਉਨ੍ਹਾਂ ਦੀ ਹਿੰਮਤ ਅਤੇ ਹਮਦਰਦੀ ਉਨ੍ਹਾਂ ਦੇ ਕੰਮ ਵਿੱਚ ਝਲਕਦੀ ਸੀ ਅਤੇ ਉਹ ਬਹੁਤ ਪ੍ਰਸ਼ੰਸਾਯੋਗ ਸਹਿਯੋਗੀ ਸਨ। ਵਿਦੇਸ਼ੀ ਫੌਜਾਂ ਦੇ ਦੇਸ਼ ਛੱਡਣ ਦੇ ਨਾਲ, ਤਾਲਿਬਾਨ ਨੇ ਤੇਜ਼ੀ ਨਾਲ ਆਪਣੇ ਪੈਰ ਪਸਾਰੇ ਹਨ ਅਤੇ ਹੁਣ ਭਾਰੀ ਲੜਾਈ ਅਤੇ ਤਬਾਹੀ ਦਰਮਿਆਨ ਦੇਸ਼ ਦੇ ਲਗਭਗ ਅੱਧੇ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਕਰ ਚੁੱਕੇ ਹਨ।
ਹਿੰਸਾ ਤੋਂ ਭੱਜਣ ਵਾਲੇ 35 ਹਜ਼ਾਰ ਤੋਂ ਵੱਧ ਲੋਕਾਂ ਨੇ ਕੁੰਡੁਜ਼ ਸ਼ਹਿਰ ਵਿੱਚ ਸ਼ਰਨ ਲਈ ਸੀ। ਉਹ ਧੂੜ ਭਰੇ ਖੇਤਾਂ ਵਿੱਚ, 45 ਡਿਗਰੀ ਗਰਮੀ ਵਿੱਚ, ਜ਼ਮੀਨ ’ਚ ਬਾਂਸ ਦੇ ਡੰਡੇ ਗੱਡ ਕੇ ਅਤੇ ਉਨ੍ਹਾਂ ਵਿਚਕਾਰ ਫਸਾਏ ਹੋਏ ਕੱਪੜੇ ਦੇ ਟੁਕੜਿਆਂ ਨਾਲ ਬਣੇ ਅਸਥਾਈ ਤੰਬੂਆਂ ਵਿੱਚ ਰਹਿ ਰਹੇ ਸਨ। ਉਨ੍ਹਾਂ ਕੋਲ ਭੋਜਨ ਬਹੁਤ ਘੱਟ ਸੀ ਅਤੇ ਸੈਂਕੜੇ ਲੋਕਾਂ ਨੂੰ ਪਾਣੀ ਦੀ ਸਪਲਾਈ ਕਰਨ ਲਈ ਮਹਿਜ਼ ਕੁਝ ਹੀ ਟੂਟੀਆਂ ਜਾਂ ਨਲਕੇ ਸਨ। ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਹੋਰ ਗੈਰ ਸਰਕਾਰੀ ਸੰਗਠਨ ਜਿਵੇਂ ‘ਸੇਵ ਦਿ ਚਿਲਡਰਨ’ ਅਤੇ ’ਐਮਐਸਐਫ’ ਕੁੰਡੁਜ਼ ਵਿੱਚ ਕੰਮ ਕਰ ਰਹੇ ਹਨ, ਇੱਥੋਂ ਦੀਆਂ ਜ਼ਰੂਰਤਾਂ ਸਪਲਾਈ ਨਾਲੋਂ ਕਿਤੇ ਜ਼ਿਆਦਾ ਹਨ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਉਸ ਨੂੰ ਅਫ਼ਗ਼ਾਨਿਸਤਾਨ ਦੇ ਇੱਕ ਕਰੋੜ 80 ਲੱਖ ਲੋਕਾਂ ਨੂੰ ਤੁਰੰਤ ਜੀਵਨ ਰੱਖਿਅਕ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ, ਲੋੜੀਂਦੇ ਫੰਡਾਂ ਦਾ ਸਿਰਫ 40% ਹੀ ਪ੍ਰਾਪਤ ਹੋਇਆ ਹੈ। ਕੁੰਡੁਜ਼ ਦੇ ਕੈਂਪ ਵਿੱਚ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਸਨ। ਇੱਕ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਤਿੰਨ ਬੱਚਿਆਂ ਨੂੰ ਮਾਰ ਦਿੱਤਾ ਗਿਆ ਹੈ। ਦੂਸਰੀ ਔਰਤ ਨੇ ਇੱਕ ਮੁੜਿਆ ਤੇ ਫਟਿਆ ਹੋਇਆ ਕਾਗਜ਼ ਦਾ ਟੁਕੜਾ ਕੱਢਿਆ, ਇਹ ਉਸ ਦੇ ਪੁੱਤਰ ਦਾ ਰਾਸ਼ਟਰੀ ਪਛਾਣ ਪੱਤਰ ਸੀ, ਜਿਸ ਨੂੰ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦਾ ਨਾਮ ਬੇਨਾਫਸ਼ਾ ਸੀ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ 77 ਸਾਲਾਂ ਦੀ ਸੀ। ਉਮਰ ਦੇ ਨਾਲ ਉਨ੍ਹਾਂ ਦੇ ਚਿਹਰੇ ’ਤੇ ਬਹੁਤ ਜ਼ਿਆਦਾ ਝੁਰੜੀਆਂ ਪੈ ਚੁੱਕੀਆਂ ਸਨ ਅਤੇ ਉਨ੍ਹਾਂ ਅੱਖਾਂ ਇੰਝ ਜਾਪਦੀਆਂ ਸਨ ਜਿਵੇਂ ਹੰਝੂਆਂ ਕਾਰਨ ਚਮਕ ਰਹੀਆਂ ਹੋਣ ਜਿਨ੍ਹਾਂ ਨੂੰ ਉਹ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।
ਇੱਕ ਤੋਂ ਬਾਅਦ ਇੱਕ ਕਈ ਰੂਹ ਕੰਬਾਊ ਕਹਾਣੀਆਂ ਸੁਣਾਈਆਂ ਗਈਆਂ ਕਿ ਕਿਵੇਂ ਉਨ੍ਹਾਂ ਦੇ ਆਪਣੇ ਅਤੇ ਅਜੀਜ਼, ਤਾਲਿਬਾਨ ਅਤੇ ਅਫ਼ਗ਼ਾਨ ਫੌਜਾਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਸਨ। ਇਹ ਗਿਣਨਾ ਲਗਭਗ ਅਸੰਭਵ ਸੀ ਕਿ ਮਹਿਜ਼ ਉਸ ਇੱਕ ਕੈਂਪ ਵਿੱਚ, ਇੱਕ ਸ਼ਹਿਰ ਵਿੱਚ, ਯੁੱਧ ਦੇ ਦੌਰਾਨ ਕਿੰਨੇ ਲੋਕਾਂ ਦੀ ਜਾਨ ਗਈ।
ਤਾਲਿਬਾਨ ਦੇ ਕਬਜ਼ੇ ਵਾਲੇ ਜ਼ਿਲ੍ਹਿਆਂ ਵਿੱਚ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਨਾਲ ਸੰਬੰਧਿਤ ਵੀ ਕਈ ਰਿਪੋਰਟਾਂ ਹਨ। ਇਹ ਇਲਜ਼ਾਮ ਸੁਣੇ ਹਨ ਕਿ ਔਰਤਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਪਰਿਵਾਰ ਦੇ ਕਿਸੇ ਮਰਦ ਤੋਂ ਬਿਨਾਂ ਇਕੱਲੇ ਬਾਹਰ ਨਾ ਜਾਣ ਅਤੇ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਦਾ ਵਿਆਹ ਜ਼ਬਰਦਸਤੀ ਤਾਲਿਬਾਨ ਦੇ ਲੜਾਕਿਆਂ ਨਾਲ ਕਰਵਾਇਆ ਜਾ ਰਿਹਾ ਹੈ। ਤਾਲਿਬਾਨ ਸਮੂਹ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਪਿਛਲੇ ਇੱਕ ਸਾਲ ਤੋਂ ਸਮੂਹ ਦਾ ਕਹਿਣਾ ਹੈ ਕਿ ਉਹ ਔਰਤਾਂ ਦੀ ਸਿੱਖਿਆ ਦੇ ਵਿਰੁੱਧ ਨਹੀਂ ਹਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਵਚਨਬੱਧ ਹਨ।
ਪਰ ਅਫ਼ਗ਼ਾਨਿਸਤਾਨ ਦੇ ਬਹੁਤ ਸਾਰੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਤਾਲਿਬਾਨ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਉਹ ਦੁਨੀਆਂ ਨੂੰ ਜੋ ਕਹਿੰਦੇ ਹਨ ਅਤੇ ਅਸਲ ਵਿੱਚ ਜੋ ਕਰਦੇ ਹਨ, ਉਨ੍ਹਾਂ ਕੰਮਾਂ ਵਿੱਚ ਅੰਤਰ ਹੈ। ਸੰਸਦ ਦੀ ਮਹਿਲਾ ਮੈਂਬਰ ਫਰਜ਼ਾਨਾ ਕੋਚਾਈ ਨੇ ਕਿਹਾ ਕਿ ਜੇ ਤਾਲਿਬਾਨ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਅਫ਼ਗ਼ਾਨ ਔਰਤਾਂ ਖ਼ਤਮ ਹੋ ਜਾਣਗੀਆਂ। ਅਫ਼ਗ਼ਾਨਿਸਤਾਨ ਦੇ ਇੱਕ ਖਾਨਾਬਦੋਸ਼ ਕਬੀਲੇ ਤੋਂ, ਮਹਿਜ਼ 29 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਰਾਜਨੀਤਿਕ ਸੰਬੰਧਾਂ ਦੇ, ਸੰਸਦ ਲਈ ਚੁਣੇ ਜਾਣਾ ਨਾ ਸਿਰਫ਼ ਉਨ੍ਹਾਂ ਦੀ ਸਫਲਤਾ ਸੀ ਬਲਕਿ ਪੂਰੇ ਅਫ਼ਗਾਨਿਸਤਾਨ ਦੀਆਂ ਔਰਤਾਂ ਅਤੇ ਉੱਥੋਂ ਦੇ ਲੋਕਤੰਤਰ ਦੀ ਵੀ ਸਫਲਤਾ ਸੀ।
ਹਾਲਾਂਕਿ ਹੁਣ ਵੀ ਅਫ਼ਗ਼ਾਨ ਸਮਾਜ ਦਾ ਬਹੁਤਾ ਹਿੱਸਾ ਪੁਰਸ਼ ਪ੍ਰਧਾਨ ਅਤੇ ਰੂੜੀਵਾਦੀ ਹੈ ਪਰ ਪਹਿਲਾਂ ਇਹ ਸਥਿਤੀ ਬੇਹੱਦ ਮਾੜੀ ਹੁੰਦੀ ਸੀ। ਤਾਲਿਬਾਨ ਸ਼ਾਸਨ ਦੌਰਾਨ ਔਰਤਾਂ ਨੂੰ ਸਕੂਲ ਜਾਂ ਕੰਮ ’ਤੇ ਜਾਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਨੂੰ ਆਪਣੇ ਘਰ ਦੇ ਮਰਦਾਂ ਤੋਂ ਬਿਨਾਂ ਘਰੋਂ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਸੀ। ਹੁਣ ਔਰਤਾਂ ਸਰਕਾਰ, ਨਿਆਂਪਾਲਿਕਾ, ਪੁਲਿਸ ਅਤੇ ਮੀਡੀਆ ਵਿੱਚ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰ ਰਹੀਆਂ ਹਨ। ਅਫ਼ਗ਼ਾਨਿਸਤਾਨ ਦੀ ਸੰਸਦ ਵਿੱਚ ਮਹਿਲਾਵਾਂ ਦਾ ਅਨੁਪਾਤ ਭਾਰਤ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਜਦੋਂ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੱਢਿਆ ਗਿਆ ਸੀ ਉਸ ਸਮੇਂ ਉਨ੍ਹਾਂ ਵਰਗੇ ਬਹੁਤ ਤਾਂ ਬੱਚੇ ਹੀ ਸਨ। ਜਿਹੜੀ ਆਜ਼ਾਦੀ ਉਨ੍ਹਾਂ ਕੋਲ ਹੈ, ਉਸ ਨੂੰ ਗੁਆਉਣ ਦਾ ਮਤਲਬ ਹੈ ਕਿ ਉਹ ਉਸ ਜੀਵਨ ਨੂੰ ਗੁਆ ਦੇਣਗੇ ਜਿਸ ਨੂੰ ਉਹ ਜਾਣਦੇ ਹਨ। ਇੱਥੋਂ ਤੱਕ ਕਿ ਜਦੋਂ ਅਫ਼ਗ਼ਾਨ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਆਦਿ ਲਈ ਕਾਬੁਲ ਵਰਗੇ ਸੁਰੱਖਿਅਤ ਸਥਾਨਾਂ ’ਤੇ ਜਾਂਦੇ ਹਨ, ਉੱਥੇ ਗਲੀਆਂ ਅਤੇ ਬਾਜ਼ਾਰ ਵਿੱਚ ਹਲਚਲ ਮਹਿਸੂਸ ਕਰਦੇ ਹਨ, ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਬੁਰੀਆਂ ਘਟਨਾਵਾਂ ਦਾ ਅਹਿਸਾਸ ਹੁੰਦਾ ਹੈ ਅਤੇ ਸੰਸਾਰ ਦੁਆਰਾ ਤਿਆਗ ਦਿੱਤੇ ਜਾਣ ਦੀ ਭਾਵਨਾ ਪੈਦਾ ਹੁੰਦੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕੈਨੇਡਾ 'ਚ ਗ੍ਰਿਫਤਾਰ

ਦੇਖੋ, ਡੋਨਾਲਡ ਟਰੰਪ ਦੀ ਪੁਰਾਣੀ Video ਆਈ ਸਾਹਮਣੇ

मुल्तान में AQI अभी भी 1,900 से अधिक, पाकिस्तान भयावह धुंध से जूझ रहा है

Pakistan : ਟਰੇਨ ਦਾ ਇੰਤਜ਼ਾਰ : ਅਚਾਨਕ ਧਮਾਕਾ, CCTV ਵੀਡੀਓ ਵੇਖੋ

 
 
 
 
Subscribe