ਨਿਊਯਾਰਕ : ਦੁਨੀਆ ਦੇ ਦੇਸ਼ਾਂ ‘ਚ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਚੁੱਕੀ ਹੈ ਤੇ ਅਮਰੀਕਾ ਵੀ ਉਨ੍ਹਾਂ ਦੇਸ਼ਾਂ ‘ਚੋਂ ਇੱਕ ਹੈ ਜਿਥੇ ਕੋਰੋਨਾ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਆਪਣੇ ਨਾਗਰਿਕ ਨੂੰ ਬਚਾਉਣ ਲਈ ਹੁਣ ਅਮਰੀਕਾਨੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਇੱਥੇ ਉੱਚ ਜੋਖਮ ਸਮੂਹ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਟੀਕੇ ਦੀ ਤੀਜੀ ਖੁਰਾਕ ਦਿੱਤੀ ਜਾਵੇਗੀ। ਉੱਚ ਜੋਖਮ ‘ਚ ਉਨ੍ਹਾਂ ਮਰੀਜ਼ਾਂ ਨੂੰ ਰੱਖਿਆ ਗਿਆ ਹੈ, ਜੋ ਪਹਿਲਾਂ ਹੀ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ ਅਤੇ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ। ਉਥੇ ਹੀ FDA ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟੀਕੇ ਦੀ ਤੀਜੀ ਖੁਰਾਕ ਆਮ ਲੋਕਾਂ ਨੂੰ ਨਹੀਂ ਦਿੱਤੀ ਜਾਵੇਗੀ। ਯੂਐਸ ਵਿੱਚ, 3 ਫ਼ੀਸਦੀ ਉੱਚ ਜੋਖਮ ਵਾਲੇ ਮਰੀਜ਼ ਹਨ। ਦੱਸਣਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਦੇ ਡੈਲਟਾ ਰੂਪ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਕੋਰੋਨਾ ਦੀ ਇੱਕ ਹੋਰ ਵੱਡੀ ਲਹਿਰ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਜ਼ਰਾਈਲ ਅਤੇ ਜਰਮਨੀ ਵਰਗੇ ਦੇਸ਼ਾਂ ਵਿੱਚ, ਟੀਕੇ ਦੀ ਤੀਜੀ ਖੁਰਾਕ ਪਹਿਲਾਂ ਹੀ ਉੱਚ ਜੋਖਮ ਵਾਲੇ ਮਰੀਜ਼ਾਂ ਨੂੰ ਦਿੱਤੀ ਜਾ ਚੁੱਕੀ ਹੈ। ਹੁਣ ਫਾਈਜ਼ਰ ਅਤੇ ਮਾਡਰਨਾ ਟੀਕੇ ਦੀ ਤੀਜੀ ਖੁਰਾਕ ਅਮਰੀਕਾ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਇਸ ਟੀਕੇ ਦੀਆਂ ਦੋ ਖੁਰਾਕਾਂ ਦੇ ਵਿਚਾਲੇ ਅੰਤਰ ਚਾਰ ਹਫਤਿਆਂ ਲਈ ਰੱਖਿਆ ਜਾਂਦਾ ਹੈ।