Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ / ਮੋਹਾਲੀ

1984 ਸਿੱਖ ਕਤਲੇਆਮ : 36 ਸਾਲਾਂ ਤੋਂ ਉਸੇ ਤਰ੍ਹਾਂ ਪਿਆ ਹੈ ਸਿੱਖ ਦਾ ਸਾੜਿਆ ਗਿਆ ਘਰ

August 14, 2021 08:30 AM

’36 ਸਾਲ ਤੋਂ ਉਸੇ ਹਾਲਤ ‘ਚ ਸਾਂਭ ਕੇ ਰੱਖੇ ਗਏ ਕਾਨਪੁਰ ਦੇ ਘਰ ਨੂੰ ਸਿੱਖ ਕਤਲੇਆਮ ਦੀ ਯਾਦਗਾਰ ਵਜੋਂ ਸੰਭਾਲਿਆ ਜਾਵੇ’


ਚੰਡੀਗੜ੍ਹ : ਉਘੇ ਵਕੀਲ ਅਤੇ ਸਿਆਸਤ ਤੋਂ ਅਸਤੀਫ਼ਾ ਦੇ ਚੁੱਕੇ ਐਸਐਸ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਵਿੱਚ ਜਲਾਇਆ ਗਿਆ ਘਰ ਜਿਹੜਾ 36 ਸਾਲ ਤੋਂ ਉਸ ਤਰ੍ਹਾਂ ਹੀ ਸਾਂਭਿਆ ਹੋਇਆ ਹੈ ਉਸ ਨੂੰ ਸਿੱਖ ਕਤਲੇਆਮ ਦੀ ਯਾਦਗਾਰ ਬਣਾਇਆ ਜਾਵੇ। ਫੂਲਕਾ ਨੇ ਕਿਹਾ ਇਸ ਘਰ ਨੂੰ ਸਾਂਭਣ ਦਾ ਸਿਹਰਾ ਉਨ੍ਹਾਂ ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ 36 ਸਾਲ ਇਸ ਘਰ ਨੂੰ ਸੰਭਾਲ ਕੇ ਰੱਖਿਆ। ਇਸ ਕਰਕੇ ਕੌਮ ਦਾ ਵੀ ਫ਼ਰਜ਼ ਬਣਦਾ ਕਿ ਇਸ ਘਰ ਨੂੰ 36 ਸਾਲ ਤੱਕ ਸੰਭਾਲਣ ਲਈ ਇਸ ਪਰਿਵਾਰ ਦਾ ਕੌਮ ਵਲੋਂ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਇਸ ਘਰ ਨੂੰ SGPC ਖਰੀਦੇ ਤੇ ਉੱਥੇ ਇੱਕ ਯਾਦਗਾਰ ਬਣਾਈ ਜਾਵੇ ਜਿਸ ਵਿੱਚ ਕਾਨਪੁਰ ਵਿੱਚ ਜਿਹੜੇ 127 ਸਿੱਖ ਕਤਲ ਕੀਤੇ ਗਏ ਸੀ ਉਨ੍ਹਾਂ ਦੀਆਂ ਫੋਟੋਆਂ ਵੀ ਲਗਾਈਆਂ ਜਾਣ। ਇਹ ਸ਼ਾਇਦ ਪੂਰੇ ਭਾਰਤ ਵਿੱਚ ਇੱਕੋ ਹੀ ਜਗ੍ਹਾ ਹੈ ਜਿੱਥੇ ਹਾਲੇ ਵੀ ਸਭ ਪਹਿਲੇ ਦਿਨ ਦੀ ਤਰ੍ਹਾਂ ਜਲੇ ਹੋਏ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਲਈ ਇਸਨੂੰ 1984 ਦੇ ਕਤਲੇਆਮ ਦੀ ਯਾਦਗਾਰ ਵਜੋਂ ਬਣਾਇਆ ਜਾਵੇ। ਉਨ੍ਹਾਂ ਕਿਹਾ SGPC ਤੁਰੰਤ ਆਪਣੀ ਟੀਮ ਕਾਨਪੁਰ ਭੇਜੇ ਤਾਂ ਜੋ ਟੀਮ ਸਰਕਾਰ ਨਾਲ ਮਿਲ ਕੇ ਇਸ ਨੂੰ ਖਰੀਦੇ ਤੇ ਇੱਥੇ ਯਾਦਗਾਰ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ। ਫੂਲਕਾ ਨੇ ਚਿਠੀ ‘ਚ ਲਿਖਿਆ ਹੈ ਕਿ ਕਾਨਪੁਰ ਵਿੱਚ ਇੱਕ ਘਰ ਜਿੱਥੇ ਕਿ ਦੋ ਸਿੱਖ ਤੇਜ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ 22 ਸਾਲ ਦੇ ਪੁੱਤਰ ਨੂੰ ਇੱਕ ਭੀੜ ਨੇ 1 ਨੰਵਬਰ 1984 ਨੂੰ ਜ਼ਿੰਦਾ ਜਲਾ ਦਿੱਤਾ ਸੀ ਅਤੇ ਉਸ ਘਰ ਨੂੰ ਪਿਛਲੇ 36 ਸਾਲ ਤੱਕ ਤਾਲਾ ਲਗਾ ਕੇ ਉਸ ਤਰ੍ਹਾਂ ਹੀ ਰੱਖਿਆ ਗਿਆ ਹੈ ਤੇ ਹੁਣ ਉਹ ਘਰ ਇਸ ਕੇਸ ਵਿੱਚ ਨਵੀਂ ਬਣਾਈ SIT ਨੇ ਖੋਲ ਕੇ ਸਬੂਤ ਇਕੱਠੇ ਕੀਤੇ ਹਨ। ਜਦੋਂ SIT ਇਸ ਘਰ ‘ਚ ਪਹੁੰਚੀ ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਵਾਲਿਆਂ ਨੇ ਇਸ ਘਰ ਨੂੰ 36 ਸਾਲ ਤੋਂ ਬਿੱਲਕੁਲ ਉਸੇ ਹਾਲਤ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਉੱਥੇ ਅੰਦਰ ਜਾ ਕੇ ਸਬੂਤ ਇਕੱਠੇ ਕੀਤੇ ਹਨ। ਉੱਥੇ ਪੁਲਿਸ ਨੂੰ ਤੇਜ ਪ੍ਰਤਾਪ ਸਿੰਘ ਅਤੇ ਸਤਪਾਲ ਸਿੰਘ ਦੇ ਪਿੰਜਰ ਦੇ ਕੁਝ ਜਲੇ ਹੋਏ ਹਿੱਸੇ ਵੀ ਮਿਲੇ ਤੇ ਖੂਨ ਦੇ ਧੱਬੇ ਵੀ ਮਿਲੇ। SIT ਦੇ SSP ਬਲਿੰਦੂ ਭੂਸ਼ਣ ਸਿੰਘ ਨੇ ਮੀਡੀਆ ਨੂੰ ਦੱਸਿਆ ਹੈਂ ਕਿ ਇਹ ਘਰ ਨੰਬਰ 28 ਜਿਹੜਾ ਕਿ L ਬਲਾਕ ਵਿੱਖੇ ਸਥਿੱਤ ਹੈ। SIT ਨੇ ਉਸਦੇ ਤਾਲੇ ਖੋਲ੍ਹੇ ਤੇ ਅੰਦਰੋ ਸਬੂਤ ਇਕੱਠੇ ਕੀਤੇ।
ਦਰਅਸਲ 2018 ‘ਚ ਸੁਪਰੀਮ ਕੋਰਟ ਨੇ ਦਿੱਲੀ ਦੇ ਕੇਸਾਂ ਦੀ ਜਾਂਚ ਕਰਨ ਲਈ ਖੁਦ ਐਸਆਈਟੀ ਬਣਾਈ ਸੀ। ਜਿਸ ਦੇ ਮੁਖੀ ਜਸਟਿਸ S N Dhingra ਨੂੰ ਬਣਾਇਆ ਗਿਆ ਸੀ। ਕਾਨਪੁਰ ਦੇ ਬਾਰੇ ਸੁਪਰੀਮ ਕੋਰਟ ਨੇ ਕਾਨਪੁਰ ਸਰਕਾਰ ਨੂੰ ਐਸਆਈਟੀ ਬਣਾਉਣ ਬਾਰੇ ਨੋਟਿਸ ਜਾਰੀ ਕੀਤਾ ਸੀ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ 5 ਫਰਵਰੀ 2019 ਵਿੱਚ ਇਸ ਐਸਆਈਟੀ ਦਾ ਗਠਨ ਕੀਤਾ ਸੀ। ਇਸ SIT ਨੇ ਇਹਨਾਂ ਕੇਸਾਂ ਨੂੰ ਖੋਲ ਕੇ ਦੁਬਾਰਾ ਜਾਂਚ ਸ਼ੁਰੂ ਕੀਤੀ ਹੈ। ਫੂਲਕਾ ਨੇ ਦੱਸਿਆ ਕਿ 1985 ਮਿਸ਼ਰਾ ਕਮਿਸ਼ਨ ਦੀ ਕਾਰਵਾਈ ਵੇਲੇ ਉਹ ਵੀ ਕਾਨਪੁਰ ਗਏ ਸਨ ਤੇ ਇਹ ਐਫੀਡੇਵਿਡ ਉਨ੍ਹਾਂ ਵਲੋਂ ਹੀ ਤਿਆਰ ਕੀਤੇ ਗਏ ਸੀ ਤੇ ਇਸ ਦੀਆਂ ਅਦਾਲਤੀ ਕਾਰਵਾਈਆਂ ‘ਚ ਵੀ ਉਨ੍ਹਾਂ ਦੀ ਟੀਮ ਨੇ ਹਿੱਸਾ ਲਿਆ ਸੀ। ਉਨ੍ਹਾਂ ਦੱਸਿਆ ਕਿ, ‘ਅਸੀਂ ਕਮਿਸ਼ਨ ਅੱਗੇ ਸਬੂਤ ਪੇਸ਼ ਕੀਤੇ ਸੀ ਕਿ 13 ਸਿੱਖ ਕੁੜੀਆਂ ਦਾ ਉੱਥੇ ਗੈਂਗ ਰੇਪ ਕੀਤਾ ਗਿਆ। ਜਿਸ ਡਾਕਟਰ ਨੇ ਉਨ੍ਹਾਂ ਕੁੜੀਆਂ ਦਾ ਇਲਾਜ਼ ਕੀਤਾ ਉਸ ਡਾਕਟਰ ਨੇ ਵੀ ਆਕੇ ਕਮਿਸ਼ਨ ਅੱਗੇ ਬਿਆਨ ਦਿੱਤੇ ਸਨ।’

 

Have something to say? Post your comment

Subscribe