Saturday, November 23, 2024
 

ਚੰਡੀਗੜ੍ਹ / ਮੋਹਾਲੀ

ਹੀਰੋ ਸਾਈਕਲਜ਼ ਲਿਮਟਿਡ ਲੁਧਿਆਣਾ ਨੇ 14 ਅਪ੍ਰੈਲ ਤੋਂ 100 ਏਕੜ ਪਲਾਟ ਵਿੱਚ ਉਤਪਾਦਨ ਕੀਤਾ ਸ਼ੁਰੂ

August 08, 2021 08:54 PM

ਪੀ.ਐਸ.ਟੀ.ਸੀ.ਐਲ. ਵੱਲੋਂ 30 ਏਕੜ ਵਿੱਚ 400 ਕੇ.ਵੀ.ਏ. ਸਬ-ਸਟੇਸ਼ਨ ਦੀ ਕੀਤਾ ਜਾਵੇਗਾ ਨਿਰਮਾਣ

ਅਦਿੱਤਿਆ ਬਿਰਲਾ ਗਰੁੱਪ ਅਤੇ ਜੇ.ਕੇ. ਪੇਪਰ ਲਿਮਟਿਡ ਲਈ ਕ੍ਰਮਵਾਰ 61.38 ਏਕੜ ਪਲਾਟ ਅਤੇ 17 ਏਕੜ ਪਲਾਟ ਅਲਾਟ ਕੀਤੇ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ. ਸੁੰਦਰ ਸਾਮ ਅਰੋੜਾ ਨੇ ਅੱਜ ਕਿਹਾ ਕਿ 378.77 ਏਕੜ ਜ਼ਮੀਨ ’ਤੇ ਹਾਈ-ਟੈਕ ਸਾਈਕਲ ਵੈਲੀ ਦੀ ਸਥਾਪਨਾ ਨਾਲ, ਲੁਧਿਆਣਾ ਵਿਸਵ ਦੇ ਨਕਸੇ ’ਤੇ ਆ ਜਾਵੇਗਾ ਕਿਉਂਕਿ ਸਾਈਕਲ ਉਦਯੋਗ ਵਿਚਲੀਆਂ ਵੱਡੀਆਂ ਕੰਪਨੀਆਂ ਇੱਥੇ ਆਪਣੀਆਂ ਇਕਾਈਆਂ ਸਥਾਪਿਤ ਕਰ ਰਹੀਆਂ ਹਨ, ਜਿਸ ਨਾਲ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਹੋਣਗੇ।

ਖਾਕਾ ਯੋਜਨਾ, ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ), ਈ.ਆਈ.ਏ. ਨੋਟੀਫਿਕੇਸਨ ਦੇ ਅਧੀਨ ਵਾਤਾਵਰਣ ਸਬੰਧੀ ਪ੍ਰਵਾਨਗੀ ਦੇ ਨਾਲ ਰੇਰਾ ਨੂੰ 378.77 ਏਕੜ ਜਮੀਨ ਦੇ ਪੂਰੇ ਹਿੱਸੇ ਲਈ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ’ਤੇ 365 ਕਰੋੜ ਰੁਪਏ ਦੀ ਲਾਗਤ ਆਵੇਗੀ।

ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਵਿੱਚ ਅਜਿਹੇ ਉਦਯੋਗਿਕ ਪ੍ਰੋਜੈਕਟ ਸਥਾਪਤ ਕਰਨ ਲਈ ਠੋਸ ਯਤਨ ਕਰ ਰਹੀ ਹੈ ਜੋ ਵਾਤਾਵਰਣ ਪੱਖੀ ਹੋਣ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਦੋਹਰੇ ਉਦੇਸ ਦੀ ਪੂਰਤੀ ਕਰਨਗੇ।

ਉਨਾਂ ਦੱਸਿਆ ਕਿ ਹੀਰੋ ਸਾਈਕਲਜ ਲਿਮਟਿਡ, ਲੁਧਿਆਣਾ ਨੂੰ ਆਪਣੀ ਸਹਾਇਕ ਇਕਾਈ ਸਥਾਪਤ ਕਰਨ ਲਈ ਦਸੰਬਰ, 2018 ਵਿੱਚ 100 ਏਕੜ ਪਲਾਟ ਅਲਾਟ ਕੀਤਾ ਗਿਆ ਸੀ, ਜਿਸ ਉੱਤੇ ਹੀਰੋ ਸਾਈਕਲਜ ਲਿਮਟਿਡ ਨੇ ਲੋੜੀਂਦੇ ਨਿਰਮਾਣ ਢਾਂਚੇ ਦੇ ਨਿਰਮਾਣ ਤੋਂ ਬਾਅਦ ਅਪ੍ਰੈਲ, 2021 ਤੋਂ ਪਹਿਲਾਂ ਹੀ ਉਤਪਾਦਨ ਸੁਰੂ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਆਦਿੱਤਿਆ ਬਿਰਲਾ ਗਰੁੱਪ ਅਤੇ ਜੇਕੇ ਪੇਪਰ ਇੰਡਸਟਰੀ ਨੂੰ ਕ੍ਰਮਵਾਰ 61.38 ਏਕੜ ਪਲਾਟ ਅਤੇ 17 ਏਕੜ ਪਲਾਟ ਅਲਾਟ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੀ.ਐਸ.ਟੀ.ਸੀ.ਐਲ. 30 ਏਕੜ ਜਮੀਨ ’ਤੇ 400 ਕੇਵੀਏ ਦਾ ਬਿਜਲੀ ਗਰਿੱਡ ਸਟੇਸਨ ਸਥਾਪਤ ਕਰੇਗਾ, ਜਿਸ ਲਈ ਪੀਐਸਟੀਸੀਐਲ ਨੇ ਵਿਕਾਸ ਕਾਰਜ ਵੀ ਆਪਣੇ ਹੱਥ ਵਿੱਚ ਲਏ ਹੋਏ ਹਨ।

ਉਦਯੋਗ ਅਤੇ ਵਣਜ ਮੰਤਰੀ ਨੇ ਅੱਗੇ ਕਿਹਾ ਕਿ ਸਾਈਕਲ ਵੈਲੀ ਨੂੰ 100 ਫੁੱਟ ਚੌੜੀ 4 ਲੇਨ ਅਤੇ 8.3 ਕਿਲੋਮੀਟਰ ਲੰਮੀ ਬਾਹਰੀ ਕੰਕਰੀਟ ਸੜਕ ਬਣਾ ਕੇ ਚੰਡੀਗੜ-ਲੁਧਿਆਣਾ ਕੌਮੀ ਰਾਜਮਾਰਗ ਨਾਲ ਜੋੜਿਆ ਗਿਆ ਹੈ ਅਤੇ ਇਸਨੂੰ 14 ਅਪ੍ਰੈਲ, 2021 ਨੂੰ ਜਨਤਾ ਨੂੰ ਸੌਂਪਿਆ ਗਿਆ।

ਜ਼ਿਕਰਯੋਗ ਹੈ ਕਿ ਸਾਈਕਲ ਵੈਲੀ ਦਾ ਅੰਦਰੂਨੀ ਵਿਕਾਸ ਅਰਥਾਤ 33 ਮੀਟਰ ਅਤੇ 24 ਮੀਟਰ ਚੌੜੀਆਂ ਅੰਦਰੂਨੀ ਕੰਕਰੀਟ ਸੜਕਾਂ, ਸਟਾਰਮ ਵਾਟਰ ਡਰੇਨੇਜ ਸਿਸਟਮ, ਸੀਵਰੇਜ ਕੁਲੈਕਸਨ ਸਿਸਟਮ ਅਤੇ ਐਫਲੂਐਂਟ ਕੁਲੈਕਸਨ ਸਿਸਟਮ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਹੋਰ ਕੰਮ ਪ੍ਰਗਤੀ ਅਧੀਨ ਹਨ।ਸਾਈਕਲ ਵੈਲੀ ਦਾ ਬੁਨਿਆਦੀ ਅੰਦਰੂਨੀ ਵਿਕਾਸ ਕਾਰਜ 28 ਫਰਵਰੀ, 2022 ਤੱਕ ਪੂਰਾ ਹੋ ਜਾਵੇਗਾ।

 

Have something to say? Post your comment

Subscribe