ਨਾਗਾਲੈਂਡ ਵਿਚ ਉਗਾਈ ਜਾਂਦੀ ਹੈ ਇਹ ਮਿਰਚ
ਲੰਡਨ : ਬ੍ਰਿਟੇਨ ਦੇ ਲੋਕ ਪਹਿਲੀ ਵਾਰ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ ’ਚ ਇਕ ‘ਰਾਜਾ ਮਿਰਚ’ ਦਾ ਸਵਾਦ ਲੈਣ ਜਾ ਰਹੇ ਹਨ। ਨਾਗਾਲੈਂਡ ’ਚ ਉਗਾਈ ਜਾਣ ਵਾਲੀ ਇਸ ਮਿਰਚ ਦੀ ਪਹਿਲੀ ਖੇਪ ਬ੍ਰਿਟੇਨ ’ਚ ਪਹੁੰਚ ਗਈ ਹੈ। ‘ਰਾਜਾ ਮਿਰਚ’ ਨੂੰ ਨਾਗਾਲੈਂਡ ਦੇ ਫੲਰੲਨ ਜ਼ਿਲ੍ਹੇ ਤੋਂ ਤੋੜ ਕੇ ਗੁਵਾਹਾਟੀ ਭੇਜਿਆ ਗਿਆ।
ਇੱਥੇ ਉਸ ਨੂੰ ਸਰਕਾਰੀ ਗੋਦਾਮ ’ਚ ਪੈਕ ਕੀਤਾ ਗਿਆ। ਇਸ ਤੋਂ ਬਾਅਦ ਫਲਾਈਟ ਦੇ ਜ਼ਰੀਏ ਮਿਰਚ ਨੂੰ ਲੰਡਨ ਭੇਜਿਆ ਗਿਆ। ਸਕੋਵਿਲੇ ਹੀਟ ਯੂਨਿਟ੍ਰਸ ਵੱਲੋ ਦੁਨੀਆ ਭਰ ’ਚ ਉਗਾਈ ਜਾਣ ਵਾਲੀ ਮਿਰਚ ’ਤੇ ਸਰਵੇ ਕੀਤਾ ਗਿਆ ਸੀ। ਇਸ ’ਚ ਨਾਗਾਲੈਂਡ ਦੀ ‘ਰਾਜਾ ਮਿਰਚ’ ਨੂੰ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ ਮੰਨਿਆ ਗਿਆ ਸੀ।
ਇਸ ਮਿਰਚ ਨੂੰ ਨਾਗਾਲੈਂਡ ’ਚ ਭੂਤ ਜੋਲੋਕਿਆ ਵੀ ਕਿਹਾ ਜਾਂਦਾ ਹੈ। ਇਸ ਦੀ ਖਾਸੀਅਤ ਦੀ ਵਜ੍ਹਾ ਨਾਲ ਸਾਲ 2008 ’ਚ ਉਸ ਨੂੰ ਸਰਟੀਫਿਕੇਸ਼ਨ ਵੀ ਪ੍ਰਦਾਨ ਕੀਤਾ ਗਿਆ ਸੀ। ਦੁਨੀਆ ਦੀ ਸਭ ਤੋਂ ਤਿੱਖੀ ਮਿਰਚ ਨੂੰ ਦੇਸ਼ ਤੋਂ ਬਾਹਰ ਪਛਾਣ ਦਿਵਾਉਣ ਲਈ ਕਾਫੀ ਮਿਹਨਤ ਕੀਤੀ ਗਈ ਹੈ।
ਨਾਗਾਲੈਂਡ ਦੇ ਸਟੇਟ ਐਗ੍ਰੀਕਲਚਰ ਮਾਰਕੀਟਿੰਗ ਬੋਰਡ ਨਾਲ ਮਿਲ ਕੇ ਇਸ ਸਬੰਧ ’ਚ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਦੀ ਵਜ੍ਹਾ ਨਾਲ ਪਹਿਲੀ ਵਾਰ ਦੇਸ਼ ਤੋਂ ਬਾਹਰ ਇਸ ਮਿਰਚ ਦੀ ਦਰਾਮਦ ਦਾ ਮਾਰਗ ਸਾਫ਼ ਹੋਇਆ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ