Thursday, November 21, 2024
 

ਪੰਜਾਬ

ਅਣਪਛਾਤੇ ਚੋਰਾਂ ਨੇ ਮੋਬਾਈਲ ਫ਼ੋਨਾਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

July 23, 2021 09:52 PM
ਬੰਗਾ/ਨਵਾਂ ਸ਼ਹਿਰ : ਪੁਲਿਸ ਥਾਣਾ ਸਦਰ ਬੰਗਾ ਵਿਖੇ ਮੋਬਾਇਲ ਫੋਨਾਂ ਦੀ ਇਕ ਦੁਕਾਨ ’ਤੇ ਹੋਈ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਚੋਰੀ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਪਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਭੀਣ ਥਾਣਾ ਸਦਰ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਬੰਗਾ - ਗੜ੍ਹਸ਼ੰਕਰ ਰੋਡ ’ਤੇ ਪੈਂਦੇ  ਪਿੰਡ ਪੱਲੀ ਝਿੱਕੀ ਦੇ ਬੱਸ ਅੱਡੇ ’ਤੇ ਮੋਬਾਇਲ ਫੋਨ ਰਿਪੇਅਰ ਕਰਨ ਦੀ ਦੁਕਾਨ ਕਰਦਾ ਹੈ। ਬੀਤੀ 21 ਜੁਲਾਈ ਨੂੰ ਸ਼ਾਮ 8 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਆਪਣੇ ਘਰ ਨੂੰ ਚਲਾ ਗਿਆ ਸੀ। ਅਗਲੇ ਦਿਨ 22 ਜੁਲਾਈ ਨੂੰ ਸਵੇਰੇ 04:30 ਕੁ ਵਜੇ ਉਸ ਨੂੰ ਦੁਕਾਨ ਦੇ ਮਾਲਕ ਬਲਵੀਰ ਸਿੰਘ ਦੇ ਪੋਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ  ਥੋੜ੍ਹਾ ਉਪਰ ਚੁੱਕਿਆ ਹੋਇਆ ਹੈ। ਜਦੋਂ ਬਿਆਨ ਕਰਤਾ ਨੇ ਦੁਕਾਨ ’ਤੇ ਜਾ ਕੇ ਦੇਖਿਆ ਤਾਂ ਦੁਕਾਨ ਵਿਚੋਂ ਕੁੱਝ ਨਵੇਂ ਮੋਬਾਇਲ ਫੋਨ , ਦੋ ਸਪੀਕਰ , ਦੋ ਪਾਵਰ ਬੈਂਕ , ਦੋ ਟੈਬਲਿਟ ਅਤੇ ਰਿਪੇਅਰ ਹੋਣ ਲਈ ਆਏ ਕੁੱਝ ਮੋਬਾਇਲ ਫੋਨ ਗਾਇਬ ਸਨ ਜਿਨ੍ਹਾਂ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਮੁਦਈ ਵਲੋਂ ਦਿੱਤੇ ਗਏ ਬਿਆਨ ’ਤੇ ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਮਾਮਲੇ ਵਿਚ ਅਗਲੀ ਤਫਤੀਸ਼ ਏਐਸਆਈ ਸ਼ਿੰਦਰ ਪਾਲ ਵਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।  
 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe