ਪਿੰਡ ਜੁਝਾਰ ਨਗਰ ਦੇ ਨੌਜਵਾਨਾਂ ਨੂੰ ਸਮਾਣਾ ਨੇ ਸਪੁਰਦ ਕੀਤੀ ਖੇਡ ਕਿੱਟ
ਮੋਹਾਲੀ (ਸੱਚੀ ਕਲਮ ਬਿਊਰੋ) : ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਜ਼ਾਦ ਗਰੁੱਪ ਵੱਲੋਂ ਆਪਣਾ ਬਣਦਾ ਯੋਗਦਾਨ ਹਰ ਹੀਲੇ ਪਾਇਆ ਜਾਂਦਾ ਰਹੇਗਾ , ਕਿਉਂਕਿ ਸਿਹਤਮੰਦ ਨੌਜਵਾਨ ਵਰਗ ਦੇ ਕੋਲੋਂ ਹੀ ਬਿਹਤਰ ਸਮਾਜ ਦੀ ਸਿਰਜਣਾ ਦੀ ਆਸ ਕੀਤੀ ਜਾ ਸਕਦੀ ਹੈ।
ਇਹ ਗੱਲ ਆਜ਼ਾਦ ਗਰੁੱਪ ਦੇ ਕੌਂਸਲਰ ਅਤੇ ਯੂਥ ਨੇਤਾ ਸਰਬਜੀਤ ਸਿੰਘ ਸਮਾਣਾ ਨੇ ਕਹੀ । ਸ੍ਰੀ ਸਮਾਣਾ ਕੌਂਸਲਰ- ਪਿੰਡ ਜੁਝਾਰ ਨਗਰ ਦੇ ਨੌਜਵਾਨਾਂ ਨੂੰ ਖੇਡ ਕਿੱਟ ਪ੍ਰਦਾਨ ਕਰਨ ਦੇ ਲਈ ਜੁਝਾਰ ਨਗਰ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਤੇ ਪਿੰਡ ਦੇ ਨੌਜਵਾਨਾਂ ਨੇ ਸਰਬਜੀਤ ਸਿੰਘ ਸਮਾਣਾ - ਨੂੰ ਜੀ ਆਇਆਂ ਆਖਿਆ ਅਤੇ ਸਮਾਣਾ ਦਾ ਪਿੰਡ ਦੇ ਨੌਜਵਾਨਾਂ ਦੀ ਤਰਫੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਤੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਨੇਤਾ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਬੇਸ਼ੱਕ ਹੁਣ ਪਿਛਲੇ ਸਮਿਆਂ ਦੇ ਮੁਕਾਬਲੇ ਨੋਜਵਾਨ ਵਰਗ -ਸਮਾਜ ਪ੍ਰਤੀ ਉਨ੍ਹਾਂ ਦੀ ਕੀ ਦੇਣ ਹੋਣੀ ਚਾਹੀਦੀ ਹੈ , ਦੇ ਬਾਰੇ ਵਿਚ ਚੰਗੀ ਤਰ੍ਹਾਂ ਜਾਗਰੂਕ ਹੋ ਚੁੱਕਾ ਹੈ । ਪ੍ਰੰਤੂ ਫਿਰ ਵੀ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਨੂੰ ਸਭਨਾਂ ਨੂੰ ਇਕ ਬਿਹਤਰ ਕੱਲ੍ਹ ਦੇ ਲਈ ਸਿਹਤਮੰਦ ਅਤੇ ਨਰੋਆ ਯੂਥ ਬ੍ਰਿਗੇਡ ਤਿਆਰ ਕਰਨਾ ਚਾਹੀਦਾ ਹੈ , ਕਿਉਂਕਿ ਸਿਹਤ ਪੱਖੋਂ ਤੰਦਰੁਸਤੀ ਦੇ ਚਲਦੇ ਹੀ ਕੋਈ ਵਿਅਕਤੀ ਇਕ ਚੰਗੀ ਸੋਚ ਦਾ ਧਾਰਨੀ ਹੋ ਸਕਦਾ ਹੈ । ਅਤੇ ਉਹ ਆਪਣਾ, ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਭਲਾ ਕਰਨ ਵੱਲ ਧਿਆਨ ਦੇ ਸਕਦਾ ਹੈ । ਇਸ ਲਈ ਆਜ਼ਾਦ ਗਰੁੱਪ ਦੀ ਤਰਫੋਂ ਲਏ ਗਏ ਇਸ ਇਕ ਫੈਸਲੇ ਤਹਿਤ ਹੀ ਪਿੰਡਾਂ ਦੇ ਨੌਜਵਾਨ ਨੂੰ ਖੇਡ ਕਿੱਟ ਪ੍ਰਦਾਨ ਕੀਤੀ ਜਾ ਰਹੀ ਹੈ । ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਉਹ ਇਸ ਆਜ਼ਾਦ ਗਰੁੱਪ ਵੱਲੋਂ ਪਾਈ ਗਈ ਇਸ ਪਿਰਤ ਨੂੰ ਅਗਾਂਹ ਵੀ ਜਾਰੀ ਰੱਖਣਗੇ। ਇਸ ਮੌਕੇ ਤੇ ਸਰਬਜੀਤ ਸਿੰਘ ਸਮਾਣਾ ਦੇ ਨਾਲ ਜੁਝਾਰ ਨਗਰ ਪਿੰਡ ਦੇ ਮੈਂਬਰ ਪੰਚਾਇਤ ਹਰਜੀਤ ਸਿੰਘ- ਸਾਬਕਾ ਕੌਂਸਲਰ ਆਰਪੀ ਸ਼ਰਮਾ, ਕੌਂਸਲਰ ਜਸਪਾਲ ਸਿੰਘ ਮਟੌਰ, ਗਗਨਦੀਪ, ਸੁਭਾਸ਼, ਸ਼ੁਭਮ, ਸਨੀ, ਅਨਮੋਲ , ਅਕਰਮ, ਰੇਹਲ , ਲੱਕੀ- ਜੁਝਾਰ ਨਗਰ ਵੀ ਹਾਜ਼ਰ ਸਨ ।