ਨਵੀਂ ਦਿੱਲੀ: ਗੋਆ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਭਾਰਤੀ ਫੌਜ ਦੇ ਇਕ ਫਾਈਟਰ ਜੈੱਟ ਮਿਗ 29k ਦੀ ਤੇਲ ਵਾਲੀ ਟੈਂਕੀ ਉਡਾਨ ਭਰਨ ਸਮੇਂ ਹਵਾਈ ਅੱਡੇ ਕੋਲ ਡਿੱਗ ਗਈ। ਇਸ ਤੋਂ ਬਾਅਦ ਇੱਥੇ ਅੱਗ ਲੱਗ ਗਈ। ਫਿਲਹਾਲ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਹਾਜ਼ਾਂ ਦੀ ਆਵਾਜਾਈ ਜਲਦ ਸ਼ੁਰੂ ਕੀਤੀ ਜਾ ਸਕੇ। ਇਹ ਜਾਣਕਾਰੀ ਨੇਵੀ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਟਰ ਪਲੇਨ ਬਿਲਕੁਲ ਸੁਰੱਖਿਅਤ ਹੈ।