ਸਰੀਰ ’ਚੋਂ ਮੁੜਕਾ ਖ਼ਤਮ ਕਰਨ ਲਈ ਕਰਵਾਇਆ ਸੀ ਆਪ੍ਰੇਸ਼ਨ
ਮੈਕਸੀਕੋ : ਕੁਦਰਤ ਦੇ ਨਿਯਮ ਵਿਰੁਧ ਜਾ ਕੇ ਇਥੋਂ ਦੀ ਇਕ ਮਾਡਲ ਨੇ ਆਪਦਾ ਆਪਰੇਸ਼ਨ ਕਰਵਾ ਲਿਆ ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਦਰਅਸਲ ਮੈਕਸੀਕੋ ਦੀ ਮਸ਼ਹੂਰ ਫਿਟਨੈੱਸ ਇੰਫਲੂਏਂਜਰ ਅਤੇ ਬਾਡੀ ਬਿਲਡਰ ਓਡਾਲਿਸ ਸੈਂਟੋਸ ਮੇਨਾ (ਉਮਰ 23 ਸਾਲ) ਨੂੰ ਆਪਣੇ ਹੀ ਪਸੀਨੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਆਪਰੇਸ਼ਨ ਕਰਾਇਆ ਸੀ ਅਤੇ ਇਸ ਮਗਰੋਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਮੇਨਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਕਾਫ਼ੀ ਪ੍ਰਸਿੱਧ ਸੀ। ਮੇਨਾ ਅਕਸਰ ਆਪਣੀ ਫਿਟਨੈੱਸ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਸੀ ਪਰ ਉਨ੍ਹਾਂ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ।
ਇਕ ਖ਼ਬਰ ਮੁਤਾਬਕ ਮੇਨਾ ਨੇ ਮੈਕਸੀਕੋ ਦੇ ਗੁਆਡਲਜਾਰਾ ਵਿਚ ਸਕਿਨਪੀਲ ਕਲੀਨਿਕ ਵਿਚ ਇਲਾਜ਼ ਸ਼ੁਰੂ ਕਰਾਇਆ ਸੀ, ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ, ਜੋ ਬਾਅਦ ਵਿਚ ਅਸਫ਼ਲ ਰਿਹਾ। ਇਸ ਪ੍ਰਕਿਰਿਆ ਵਿਚ ਪਸੀਨੇ ਦੀਆਂ ਗਰੰਥੀਆਂ ਨੂੰ ਹਿੱਟ ਐਨਰਜੀ ਤਕਨੀਕ ਜ਼ਰੀਏ ਹਟਾਉਣ ਲਈ ਆਪਰੇਸ਼ਨ ਕੀਤਾ ਜਾਂਦਾ ਹੈ। ਇਸ ਦੇ ਬਾਅਦ ਅੰਡਰਆਰਜ਼ ਵਿਚੋਂ ਪਸੀਨਾ ਆਉਣਾ ਬੰਦਾ ਹੋ ਜਾਂਦਾ ਹੈ। ਠੀਕ ਅਜਿਹਾ ਹੀ ਮੇਨਾ ਨਾਲ ਵੀ ਹੋਇਆ ਅਤੇ ਉਸ ਦੇ ਸਰੀਰ ਵਿਚੋਂ ਪਸੀਨੇ ਦੀ ਬਦਬੂ ਆਉਣੀ ਬੰਦ ਹੋ ਗਈ।
ਹਾਲਾਂਕਿ ਐਂਡੋਰਸਮੈਂਟ ਸਟੰਟ ਵਿਚ ਗਰਬੜੀ ਪੈਦਾ ਹੋ ਗਈ ਅਤੇ ਅਨੱਸਥੀਸੀਆ ਕਰਨ ਦੇ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਕਲੀਨਿਕ ਦੇ ਕਰਮਚਾਰੀਆਂ ਨੇ ਸੀ.ਪੀ.ਆਰ. ਜ਼ਰੀਏ ਉਸ ਨੂੰ ਸਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਨਹੀਂ ਬਚਾਅ ਸਕੇ।