ਇਟਲੀ : ਯੂਰੋ ਕੱਪ 2020 ਦੇ ਫ਼ਾਈਨਲ ਮੈਚ ਵਿਚ ਇਟਲੀ ਵਲੋਂ ਇੰਗਲੈਂਡ (Italy vs England) ਨੂੰ ਹਰਾ ਕੇ ਕੱਪ ਤੇ ਕਬਜ਼ਾ ਕਰ ਲਿਆ। ਰੋਮਾਂਚ ਭਰੇ ਮੈਚ ਵਿੱਚ ਇਟਲੀ ਤੇ ਇੰਗਲੈਂਡ 1-1 ਤੇ ਬਰਾਬਰੀ ’ਤੇ ਰਹੇ ਸਨ। ਬਾਅਦ ਵਿੱਚ ਜਿੱਤ ਹਾਰ ਦੇ ਫੈਸਲੇ ਲਈ ਪੈਨਲਟੀ ਸ਼ੂਟ ਦਾ ਸਹਾਰਾ ਲਿਆ ਗਿਆ ਜਿਸ ਵਿਚ ਇਟਲੀ ਨੇ 3-2 ਅੰਕਾਂ ਨਾਲ ਇੰਗਲੈਂਡ ਨੂੰ ਮਾਤ ਦੇ ਕੇ ਯੂਰੋ ਕੱਪ ’ਤੇ ਕਬਜ਼ਾ ਕੀਤਾ।
ਇਟਲੀ ਵਿੱਚ ਵੱਖ-ਵੱਖ ਥਾਵਾਂ ਤੇ ਯੂਰੋ ਕੱਪ 2020 ਦੀ ਜਿੱਤ ਦੀ ਖੁਸ਼ੀ ਵਿੱਚ ਪਟਾਕੇ ਚਲਾ ਕੇ ਜਸ਼ਨ ਮਨਾਏ ਗਏ। ਦੂਜੇ ਪਾਸੇ ਇੱਥੇ ਵਸਦੇ ਭਾਰਤੀ ਭਾਈਚਾਰੇ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਵੀ ਇਟਲੀ ਦੀ ਜਿੱਤ ਦੀ ਖੁਸ਼ੀ ’ਚ ਜਸ਼ਨ ਮਨਾਏ ਗਏ। ਇੰਗਲੈਡ ਦੇ ਵੈਮਬਲੀ (ਲੰਡਨ) ਦੇ ਸਭ ਤੋਂ ਪ੍ਰਸਿੱਧ ਫੁੱਟਬਾਲ ਸਟੇਡੀਅਮ ’ਚ ਹੋਏ
ਇਸ ਮੁਕਾਬਲੇ ’ਚ ਇਟਲੀ ਦੀ ਫੁੱਟਬਾਲ ਟੀਮ ਦੀ ਹੌਸਲਾ ਅਫਜ਼ਾਈ ਕਰਨ ਲਈ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੱਤਾਰੈਲਾ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਅੱਜ ਇਟਲੀ ਦੀ ਫੁੱਟਬਾਲ ਟੀਮ ਰੋਮ ਦੇ ਏਅਰਪੋਰਟ ’ਤੇ ਕੱਪ ਲੈ ਕੇ ਵਾਪਸ ਦੇਸ਼ ਪਰਤੀ ਜਿੱਥੇ ਇਟਲੀ ਦੇ ਲੋਕਾਂ ਦੁਆਰਾ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।