ਆਸਾਮ : ਆਸਾਮ ਤੋਂ ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਉਡਾਨ ਭਰਨ ਮਗਰੋਂ ਲਾਪਤਾ ਹੋ ਗਿਆ। ਇਹ ਜਹਾਜ਼ ਏ.ਐਨ-32 ਸੋਮਵਾਰ ਨੂੰ ਆਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟ ਬਾਅਦ ਲਾਪਤਾ ਹੋ ਗਿਆ। ਜਾਣਕਾਰੀ ਅਨੁਸਾਰ ਜਹਾਜ਼ ਵਿਚ 13 ਲੋਕ ਸ਼ਾਮਲ ਸਨ ਇਨ੍ਹਾਂ ਵਿਚ 8 ਕਰੂ ਮੈਂਬਰ ਅਤੇ 5 ਯਾਤਰੀ ਸਨ। ਅਧਿਕਾਰਤ ਸੂਤਰ ਮੁਤਾਬਕ ਢਾਈ ਘੰਟੇ ਏ. ਐਨ-32 ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਜਹਾਜ਼ ਸਵੇਰੇ 12.25 ਉਡਾਇਆ ਗਿਆ ਸੀ।
ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਵੈਸਟ ਸਿਯਾਂਗ ਜ਼ਿਲ੍ਹੇ ਵਿਚ ਸਥਿਤ ਮੇਚੁਕਾ ਐਡਵਾਂਸ ਲੈਂਡਿੰਗ ਗਰਾਊਂਡ ਜਾ ਰਿਹਾ ਸੀ। ਰਸਤੇ ਵਿਚ ਦੁਪਹਿਰ 1 ਵਜੇ ਸਬੰਧਤ ਏਜੰਸੀਆਂ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ। ਜਹਾਜ਼ ਨੂੰ ਲੱਭਣ ਲਈ ਏਅਰ ਇੰਡੀਆ ਫ਼ੋਰਸ ਨੇ ਸੁਖੋਈ-30 ਲੜਾਕੂ ਜਹਾਜ਼ ਅਤੇ ਸੀ-130 ਸਪੈਸ਼ਲ ਆਪਸ ਜਹਾਜ਼ ਨੂੰ ਖੋਜ ਮਿਸ਼ਨ ਲਈ ਲਾਇਆ ਹੈ ਪਰ ਖ਼ਬਰ ਲਿਖੇ ਜਾਣ ਤਕ ਕੁਝ ਪਤਾ ਨਾ ਲੱਗਾ।