ਸ਼੍ਰੀਨਗਰ : ਕਸ਼ਮੀਰ ਵਿਚ ਪੁਲਵਾਮਾ ਵਿਚ ਪਿੰਗਲਾਨਾ ਸਥਿਤ ਕਾਂਗਰਸ ਨੇਤਾ ਉਮਰ ਜਾਨ ਦੇ ਘਰ ਉਤੇ ਅਤਿਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ। ਸੂਤਰਾਂ ਨੇ ਨੇ ਇਹ ਜਾਣਕਾਰੀ ਦਿਤੀ। ਜਿਸ ਵੇਲੇ ਹਲਮਾ ਹੋਇਆ ਉਮਰ ਜਾਨ ਘਰ ਵਿਚ ਮੌਜੂਦ ਨਹੀਂ ਸਨ ਪਰ ਉਨ੍ਹਾਂ ਦਾ ਪਰਵਾਰ ਘਰ 'ਚ ਹੀ ਸੀ ਪਰ ਉਹ ਵਾਲ-ਵਾਲ ਬਚ ਗਏ।
ਜਿਸ ਵੇਲੇ ਲੋਕ ਨਮਾਜ਼ ਅਦਾ ਕਰ ਰਹੇ ਸਨ ਇਹ ਹਮਲਾ ਉਸੇ ਵੇਲੇ ਕੀਤਾ ਗਿਆ। ਸੂਤਰਾਂ ਅਨੁਸਾਰ ਉਮਰ ਜਾਨ ਦੇ ਘਰ 'ਤੇ 2 ਗ੍ਰੇਨੇਡ ਸੁੱਟੇ ਗਏ, ਜਿਸ ਵਿਚ ਇਕ ਫਟਿਆ ਜਿਸ ਨਾਲ ਜੋਰਦਾਰ ਧਮਾਕਾ ਹੋਇਆ। ਦੂਜਾ ਗ੍ਰੇਨੇਡ ਗਨੀਮਤ ਰਹੀ ਕਿ ਫਟ ਨਾ ਸਕਿਆ। ਧਮਾਕੇ ਦੀ ਆਵਾਜ਼ ਸੁਣ ਕੇ ਮਸਜਿਦ ਵਿਚ ਨਮਾਜ਼ ਅਦਾ ਕਰ ਰਹੇ ਲੋਕ ਦੌੜਨ ਲੱਗੇ। ਪੁਲਸ ਅਤੇ ਬੰਬ ਰੋਕੂ ਦਸਤਾ ਮੌਕੇ 'ਤੇ ਪੁੱਜ ਗਿਆ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।