ਕਾਸਰਗੋਡ (ਕੇਰਲ) : ਕੇਰਲ ਦੇ ਕਾਸਰਗੋਡ ਜ਼ਿਲ੍ਹੇ ਵਿੱਚ ਨੇੱਲੀਕੁੰਨੂ ਬੰਦਰਗਾਹ ਨਜ਼ਦੀਕ ਇੱਕ ਮੁਹਾਨੇ 'ਤੇ ਤੇਜ਼ ਲਹਿਰਾਂ ਦੌਰਾਨ ਇੱਕ ਕਿਸ਼ਤੀ ਪਲਟਣ ਕਾਰਨ ਤਿੰਨ ਮਛੇਰਿਆਂ ਦੀ ਮੌਤ ਹੋ ਗਈ।ਤੱਟੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਗਈ ਜਾਨ
ਉਨ੍ਹਾਂਨੇ ਦੱਸਿਆ ਕਿ ਲਾਬਤਾ ਵਿਅਕਤੀਆਂ ਦੀ ਭਾਲ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਸੀ ਪਰ ਸੋਮਵਾਰ ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਇੱਥੇ ਕੋਡੀ ਬੀਚ 'ਚ ਤਰਦੀਆਂ ਹੋਈਆਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
something interesting
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਰਥੀਸ਼ (44), ਕਾਰਤਕ (20) ਅਤੇ ਸੰਦੀਪ (36) ਦੇ ਰੂਪ ਵਿੱਚ ਹੋਈ ਹੈ। ਪੁਲਿਸ ਅਨੁਸਾਰ ਐਤਵਾਰ ਨੂੰ ਤੇਜ਼ ਲਹਿਰਾਂ ਦੇ ਕਾਰਨ ਮਛੇਰਿਆਂ ਦੀ ਕਿਸ਼ਤੀ ਪਲਟ ਗਈ ਸੀ। ਪੁਲਿਸ ਨੇ ਦੱਸਿਆ ਕਿ ਹਾਲਾਂਕਿ ਕਿਸ਼ਤੀ ਵਿੱਚ ਕੁੱਲ ਸੱਤ ਲੋਕ ਸਨ, ਉਨ੍ਹਾਂ ਵਿਚੋਂ ਚਾਰ ਡੁਬਦੀ ਹੋਈ ਕਿਸ਼ਤੀ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਹੋਰ ਮਛੇਰਿਆਂ ਨੇ ਬਚਾ ਲਿਆ। ਪੁਲਿਸ ਨੇ ਦੱਸਿਆ ਕਿ ਬਚਾਏ ਗਏ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।