ਨਿਕੋਸ਼ਿਆ : ਅਮਰੀਕਾ ਦੇ ਜੰਗਲਾਂ ਵਿਚ ਅੱਗ ਲੱਗਣ ਮਗਰੋਂ ਹੁਣ ਸਾਈਪ੍ਰਸ ਦੇ ਜੰਗਲਾਂ ’ਚ ਲੱਗੀ ਅੱਗ ਦੌਰਾਨ ਖੋਜੀ ਟੀਮ ਨੂੰ ਐਤਵਾਰ ਨੂੰ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਗ੍ਰਹਿ ਮੰਤਰੀ ਨਿਕੋਸ ਨੁਰਿਸ ਨੇ ਦੱਸਿਆ ਕਿ ਸਿਵਲ ਡਿਫੈਂਸ ਸਵੈ-ਸੇਵਕਾਂ ਨੂੰ ਟਰੂਡੋਸ ਪਹਾੜੀ ਲੜੀ ਦੇ ਦੱਖਣੀ ਹਿੱਸੇ ’ਚ ਓਦੂ ਪਿੰਡ ਦੇ ਬਾਹਰ ਅਵਸ਼ੇਸ਼ ਮਿਲੇ ਹਨ। ਨੁਰਿਸ ਨੇ ਦੱਸਿਆ ਕਿ ਸਾਈਪ੍ਰਸ ਲੋਕ-ਰਾਜ ਦੀ ਸਥਾਪਨਾ ਦੇ ਬਾਅਦ ਤੋਂ ਇਸ ਦੇ ਸਭ ਤੋਂ ਖਤਰਨਾਕ ਜੰਗਲ ’ਚ ਲੱਗੀ ਅੱਗ ਹੋਣ ਦੀ ਸ਼ੰਕਾ ਹੈ, ਇਸ ਤੋਂ ਨਾ ਸਿਰਫ ਮਾਲ ਦੀ ਸਗੋਂ ਜਾਨ ਦਾ ਵੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਲਾਸ਼ਾਂ ਮਿਸਰ ਦੇ ਵਰਕਰਾਂ ਦੀਆਂ ਹੋ ਸਕਦੀਆਂ ਹਨ, ਜੋ ਸ਼ਨੀਵਾਰ ਤੋਂ ਲਾਪਤਾ ਹਨ। ਨੁਰਿਸ ਨੇ ਕਿਹਾ ਕਿ ਉਨ੍ਹਾਂ ਨੇ ਸਾਈਪ੍ਰਸ ’ਚ ਮਿਸਰ ਦੇ ਰਾਜਦੂਤ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਅਵਸ਼ੇਸ਼ਾਂ ਨੂੰ ਵਾਪਸ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।