ਕਾਠਮੰਡੂ : ਨੇਪਾਲ ’ਚ ਇਸ ਸਮੇਂ ਹੜ੍ਹ ਤੇ ਜ਼ਮੀਨ ਖਿਸਕਣ ਦੀ ਦੋਹਰੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਲਗਾਤਾਰ ਬੇਕਾਬੂ ਹੁੰਦੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਚੱਲਦੇ ਬਣੇ ਅਜਿਹੇ ਹਾਲਾਤ ’ਚ ਕਾਫੀ ਗਿਣਤੀ ’ਚ ਲੋਕਾਂ ਦੀ ਮੌਤ ਵੀ ਹੋ ਗਈ ਹੈ। ਤਾਜ਼ਾ ਰਿਪੋਰਟ ਮੁਤਾਬਕ, ਹੁਣ ਰੌਤਹਾਟ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹੜ੍ਹ ਆ ਗਏ ਹਨ। ਕਿਉਂਕਿ ਇੱਥੇ ਹੇਠਲੇ ਇਲਾਕਿਆਂ ’ਚ ਜਲਦੀ ਨਦੀਆਂ ਤੋਂ ਪਾਣੀ ਨਿਕਲ ਜਾਂਦਾ ਹੈ। ਲਗਾਤਾਰ ਬਾਰਿਸ਼ ਦੇ ਚੱਲਦੇ ਵੱਖ-ਵੱਖ ਨਦੀਆਂ ’ਚ ਹੜ੍ਹ ਆ ਗਏ ਹਨ। ਮੱਧ ਤੇ ਦੱਖਣੀ ਹਿੱਸਿਆਂ ’ਚ ਕਈ ਪਿੰਡ ਬਰਬਾਦ ਹੋ ਗਏ ਹਨ। ਇਸ ਬਾਰਿਸ਼ ਨੇ ਬਾਗਮਤੀ, ਭਕੁਵਾ, ਚੰਡੀ, ਅਰੂਵਾ ਸਮੇਤ ਹੋਰ ਨਦੀਆਂ ’ਚ ਹੜ੍ਹ ਆ ਗਏ ਹਨ। ‘ਦਾ ਹਿਮਾਲੀਅਨ ਟਾਈਮਜ਼’ (The Himalayan Times) ਨੇ ਦੱਸਿਆ ਕਿ ਹੜ੍ਹ ਕਿ ਹੜ੍ਹ ਦੇ ਚੱਲਦੇ ਇਸ਼ਨਾਥ ਨਗਰ ਪਾਲਿਕਾ ਦੇ ਬੰਜਾਰਾਹਾ ਪਿੰਡ ’ਚ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਹੜ੍ਹ ਦੇ ਕਾਰਨ 30 ਤੋਂ ਵਧ ਪਰਿਵਾਰ ਬੇਘਰ ਹੋ ਗਏ ਹਨ। ਇੰਨਾਂ ਹੀ ਨਹੀਂ ਹੜ੍ਹ ਨੇ ਬੰਜਾਰਾਹਾ, ਬੜਹਰਵਾ, ਬੈਰੀਆ ਤੇ ਫਤੁਵਾ ਸਮੇਤ ਇਕ ਦਰਜ਼ਨ ਪਿੰਡਾਂ ’ਚ ਸੜਕ ਨੈੱਟਵਰਕ ਨੂੰ ਵੀ ਖ਼ਤਮ ਕਰ ਦਿੱਤਾ ਹੈ। ਦੁਰਗਾ ਭਗਵਤੀ ਗ੍ਰਾਮੀਣ ਨਗਰ ਪਾਲਿਕਾ ਦੇ ਛਤੌਨਾ ਸਥਿਤ ਘਰਾਂ ’ਚ ਬਕਈਆ ਤੇ ਝਾਂਝ ਨਦੀਆਂ ਦੀ ਹੜ੍ਹ ਦਾ ਪਾਣੀ ਆ ਗਿਆ ਹੈ। ਹੜ੍ਹ ਦੇ ਪਾਣੀ ’ਚ ਜ਼ਿਲ੍ਹਾ ਹੈੱਡਕੁਆਰਟਰ ਗੌਰ ਵੀ ਹੜ੍ਹਾਂ ਦੇ ਪਾਣੀ ’ਚ ਡੁੱਬ ਗਏ ਹਨ।
8 T-Shirt- Rs135 each