Thursday, November 21, 2024
 

ਪੰਜਾਬ

ਆਖਰ ਕਿਉਂ ਲਈ ਪਿਓ ਨੇ ਲਈ ਆਪਣੇ ਦੋ ਮਾਸੂਮਾਂ ਦੀ ਜਾਨ ?

June 30, 2021 09:39 PM

ਫਰੀਦਕੋਟ : ਬੀਤੇ ਕੱਲ੍ਹ ਸਥਾਨਕ  ਫ਼ੌਜ ਖ਼ੇਤਰ ਗੇਟ ਨੰਬਰ 5 ’ਚ ਮਜ਼ਦੂਰ (35 ) ਨੇ ਆਪਣੇ 2 ਛੋਟੇ ਛੋਟੇ ਬੱਚਿਆਂ ਨੂੰ ਫਾਹੇ ਲਗਾ ਕੇ ਸਦਾ ਦੀ ਨੀਂਦ ਸਵਾ ਦਿੱਤਾ ਤੇ ਬਾਅਦ ’ਚ ਖ਼ੁਦ ਫੰਦਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕਾਂ ਦੀ ਪਛਾਣ ਮੂਲ ਰੂਪ ਤੋਂ ਉਤਰ ਦੀਨਾਜੈਪੁਰ (ਪੱਛਮੀ ਬੰਗਾਲ) ਦੇ ਪਿੰਡ ਪਲਾਈਬਾਰੀ ਨਿਵਾਸੀ ਮੰਗਲੂ ਸ਼ੇਖ (35) ਪੁੱਤਰ ਸਲੀਮ ਸ਼ੇਖ, ਉਸ ਦੇ ਪੁੱਤਰ ਅਲੀ (7) ਅਤੇ ਸੋਹੇਲ (5) ਦੇ ਰੂਪ ’ਚ ਹੋਈਆ ਹੈ। ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਮੰਗਲੂ ਦੀ ਪਤਨੀ ਕਿਸੇ ਦੇ ਨਾਲ ਚਲੀ ਗਈ ਸੀ ਅਤੇ ਆਪਣੀ ਬਦਨਾਮੀ ਤੋਂ ਤੰਗ ਆ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ।ਘਟਨਾ ਦੇ ਸਮੇਂ ਉਸ ਦੀ 10 ਸਾਲਾ ਧੀ ਅਦਾਰੀ ਨੇ ਘਰ ’ਚੋਂ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ਤੋਂ ਬਾਅਦ ਫੌਜ ਅਧਿਕਾਰੀ ਸਣੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਤਨੀ ਦੀ ਬੇਵਫਾਈ ਤੋਂ ਦੁਖੀ ਮੰਗਲੂ ਸ਼ੇਖ ਪਰੇਸ਼ਾਨੀ ਦੀ ਹਾਲਤ ਵਿੱਚ ਘਰ ਆਇਆ । ਰਾਤ ਨੂੰ ਉਸ ਨੇ ਮਾਨਸਿਕ ਪਰੇਸ਼ਾਨੀ ਦੀ ਹਾਲਤ ਵਿੱਚ ਪਹਿਲਾਂ ਆਪਣੇ ਦੋ ਬੱਚਿਆਂ ਅਲੀ ਅਤੇ ਸੁਹੇਲ ਨੂੰ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਆਪਣੇ ਆਪ ਘਰ ਦੇ ਕਮਰੇ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਜਿੰਦਾ ਬਚੀ ਉਸਦੀ ਧੀ ਅਦਾਰੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਿਸੇ ਤਰ੍ਹਾਂ ਉਸ ਤੋਂ ਛੁੱਟ ਕੇ ਭੱਜ ਗਈ ।

ਗੁਆਂਢੀਆਂ ਤੋਂ ਜਾਣਕਾਰੀ ਮਿਲਣ ਮਗਰੋਂ DSP ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿਟੀ ਮੁਖੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਉੱਤੇ ਪਹੁੰਚੇ ਅਤੇ ਤਿੰਨਾਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ । ਥਾਣਾ ਸਿਟੀ ਫਰੀਦਕੋਟ ਮੁਖੀ ਇੰਸਪੈਕਟਰ ਕਰਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਘਟਨਾ ਦੇ ਸਮੇਂ ਆਲੇ ਦੁਆਲੇ ਮੌਜੂਦ ਗੁਆਂਢੀਆਂ ਦੇ ਬਿਆਨ ਦੇ ਆਧਾਰ ਉੱਤੇ ਜਾਂਚ ਸ਼ੁਰੂ ਕਰ ਮ੍ਰਿਤਕ ਦੇ ਭਰੇ ਨੂੰ ਇੱਥੇ ਆਉਣ ਦਾ ਸੁਨੇਹਾ ਭੇਜਿਆ ਹੈ ਅਤੇ ਉਸ ਦੇ ਆਉਣ ਮਗਰੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

बरनाला विधानसभा उपचुनाव में आज अरविंद केजरीवाल और भगवंत मान ने आम आदमी पार्टी के उम्मीदवार हरिंदर धालीवाल के पक्ष में शहर के फरवाही बाजार में रैली की

 
 
 
 
Subscribe