ਨਵੀਂ ਦਿੱਲੀ : ਲੋੜਵੰਦਾਂ ਨੂੰ ਸਮਰਪਤ ਸਾਦਗੀ ਦੀ ਮੂਰਤ ਪ੍ਰਤਾਪ ਸਾਰੰਗੀ ਨੂੰ ਚੋਣਾਂ ਵਿਚ ਜਿਤ ਮਗਰੋਂ ਮੰਤਰੀ ਮੰਡਲ ਵਿਚ ਥਾਂ ਵੀ ਸਨਮਾਨ ਨਾਲ ਮਿਲਿਆ। ਉਹ ਇਕ ਕੱਚੇ ਘਰ ਵਿਚ ਰਹਿਣ ਵਾਲੇ ਹਨ ਉਨ੍ਹਾਂ ਕੋਲ ਆਉਣ ਜਾਣ ਲਈ ਸਿਰਫ਼ ਇਕ ਸਾਈਕਲ ਹੀ ਹੈ। ਸਮਾਜ ਸੇਵਾ ਇਸ ਤਰ੍ਹਾਂ ਕਿ ਪੈਨਸ਼ਨ ਦੀ ਰਕਮ ਨਾਲ ਗ਼ਰੀਬ ਦੀ ਪੂਰੀ ਮਦਦ ਕਰਦੇ ਹਨ।
ਮੋਦੀ ਮੰਤਰੀ ਮੰਡਲ 'ਚ ਸ਼ਾਮਲ ਹੋਏ ਓਡੀਸ਼ਾ ਦੇ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਨੂੰ ਸਾਦਗੀ ਲਈ ਜਾਣਿਆ ਜਾਂਦਾ ਹੈ। ਜਦੋਂ ਉਹ ਸਹੁੰ ਚੁੱਕਣ ਆਏ ਤਾਂ ਉਨ੍ਹਾਂ ਲਈ ਤਾੜੀਆਂ ਵੀ ਖੂਬ ਵੱਜੀਆਂ। ਅਮਿਤ ਸ਼ਾਹ ਨੇ ਵੀ ਉਨ੍ਹਾਂ ਲਈ ਤਾੜੀਆਂ ਵਜਾਈਆਂ। 64 ਸਾਲ ਸਾਰੰਗੀ ਕਦੇ ਸਾਧੂ ਬਣਨਾ ਚਾਹੁੰਦੇ ਸਨ ਪਰ ਸਮਾਜ ਸੇਵਾ ਉਨ੍ਹਾਂ ਜ਼ਿਆਦਾ ਰਾਸ ਆਈ।
ਸਾਰੰਗੀ ਨੇ ਬਾਲਾਸੋਰ ਸੰਸਦੀ ਸੀਟ ਤੋਂ ਬੀਜਦ ਉਮੀਦਵਾਰ ਰਵਿੰਦਰ ਕੁਮਾਰ ਜੈਨਾ ਨੂੰ 12, 956 ਵੋਟਾਂ ਨਾਲ ਹਰਾ ਦਿਤਾ। ਉਹ 2 ਵਾਰ ਉਡੀਸ਼ਾ ਵਿਧਾਨ ਸਭਾ ਲਈ ਚੁਣੇ ਜਾ ਚੁਕੇ ਹਨ। ਜਿਥੇ ਲੋਕ ਸਭਾ ਚੋਣਾਂ 'ਚ ਉਮੀਦਵਾਰ ਗੱਡੀਆਂ 'ਚ ਚੋਣ ਪ੍ਰਚਾਰ ਕਰ ਰਹੇ ਸਨ, ਉੱਥੇ ਹੀ ਸਾਰੰਗੀ ਸਾਈਕਲ 'ਤੇ ਖੁਦ ਲਈ ਪ੍ਰਚਾਰ ਕਰ ਰਹੇ ਸਨ।
੍ਵਉਨ੍ਹਾਂ ਅਪਣੇ ਚੋਣ ਪ੍ਰਚਾਰ 'ਚ ਇਕ ਪੈਸਾ ਵੀ ਖ਼ਰਚ ਨਹੀਂ ਕੀਤਾ। 2004 ਤੋਂ 2009 'ਚ ਵਿਧਾਨ ਸਭਾ ਚੋਣਾਂ ਜਿਤਿਆ ਪਰ ਉਨ੍ਹਾਂ ਦੀ ਸਾਦਗੀ 'ਚ ਕੋਈ ਤਬਦੀਲੀ ਨਹੀਂ ਸੀ।