Saturday, November 23, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ ਵਿਚ ਕਰੋੜਾਂ ਦੀ ਚੋਰੀ

June 27, 2021 05:57 PM

ਚੰਡੀਗੜ੍ਹ : ਚੰਡੀਗੜ੍ਹ ਸ਼ਹਿਰ ਵਿੱਚ ਕਰੋੜਾਂ ਦੇ ਹੀਰਿਆਂ ਦੀ ਠੱਗੀ ਮਾਰਨ ਜਾਂ ਇਵੇਂ ਕਹਿ ਲਵੋ ਕਿ ਚੋਰੀ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨੂੰ ਠੱਗੀ ਇਸ ਲਈ ਕਿਹਾ ਜਾ ਸਕਦਾ ਹੈ ਕਿਉਂ ਕਿ ਇਹ ਵਾਰਦਾਤ ਭਰੋਸੇ ਵਿਚ ਲੈ ਕੇ ਕੀਤੀ ਗਈ ਹੈ। ਦਰਅਸਲ ਇਥੇ ਸੈਕਟਰ-23 ਵਿੱਚ ਇੱਕ ਹੀਰਿਆਂ ਦੇ ਵਪਾਰੀ ਨਾਲ ਉਸ ਦੇ ਹੀ ਖਾਸ ਬੰਦੇ ਨੇ ਭਰੋਸੇ ਵਿਚ ਲੈ ਕੇ ਕਰੋੜ ਦੇ ਕੀਮਤੀ ਹੀਰਿਆਂ ਦੀ ਠੱਗੀ ਮਾਰੀ ਹੈ। ਇਹ ਠੱਗੀ ਹੀਰਿਆਂ ਨੂੰ ਤਰਾਸ਼ਨ ਵਾਲੇ ਕਾਰੀਗਰ ਨੇ ਆਪਣੇ ਮਾਲਿਕ ਨਾਲ ਮਾਰੀ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਮਗਰੋਂ ਟਰਾਈਸਿਟੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੁਕਾਨ ਮਾਲਕ ਅਨੂਪ ਨੇ ਦੱਸਿਆ ਕਿ ਦੁਕਾਨ ਦੇ ਕਮਰਿਆਂ ਵਿੱਚ ਕੰਮ ਕਰਨ ਤੋਂ ਬਾਅਦ ਕਾਰੀਗਰ ਉਥੇ ਰਾਤ ਨੂੰ ਸੌ ਜਾਂਦੇ ਸਨ। ਅਨੂਪ ਮੁਤਾਬਕ ਰਾਤ ਨੂੰ ਆਕਾਸ਼ ਨੇ ਚਾਰ ਕਾਰੀਗਰਾਂ ਨਾਲ ਮਿਲ ਕੇ ਦੁਕਾਨ ਵਿੱਚ ਹੀ ਪਾਰਟੀ ਕੀਤੀ ਅਤੇ ਕਾਰੀਗਰਾਂ ਨੂੰ ਕੁਝ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕਰ ਦਿੱਤਾ। ਉਸ ਤੋਂ ਬਾਅਦ ਇੱਕ ਕਾਰੀਗਰ ਆਕਾਸ਼ ਲੋਹੇ ਦੇ ਲਾਕਰ ਨੂੰ ਕਮਰੇ ਤੋਂ ਕੱਢ ਕੇ ਵਾਸ਼ਰੂਮ ਵਿਚ ਲੈ ਗਿਆ ਅਤੇ ਉਥੇ ਲੋਹਾ ਕੱਟਣ ਵਾਲੇ ਕਟਰ ਦੀ ਮਦਦ ਨਾਲ ਲਾਕਰ ਨੂੰ ਕੱਟਿਆ। ਉਸ ਵਿੱਚੋਂ ਹੀਰੇ ਅਤੇ ਲਗਭਗ ਡੇਢ ਕਿਲੋ ਸੋਨਾ ਅਤੇ ਡਾਇਮੰਡ ਕੱਢ ਕੇ ਉਸ ਨੂੰ ਲੈ ਕੇ ਭੱਜ ਗਿਆ।
ਭੱਜਦੇ ਹੋਏ ਕਾਰੀਗਰ ਨੇ ਆਪਣੇ ਤਿੰਨ ਕਾਰੀਗਰ ਸਾਥੀ ਨੂੰ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਅਤੇ ਦੁਕਾਨ ਦੇ ਸ਼ਟਰ ਨੂੰ ਵੀ ਜਿੰਦਰਾ ਲਗਾ ਦਿੱਤਾ। ਅਨੂਪ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦੇ ਇੱਕ ਕਾਰੀਗਰ ਨੇ ਫੋਨ ਕਰਕੇ ਕਿਹਾ ਕਿ ਅਕਾਸ਼ ਕਰੀਗਰ ਦੁਕਾਨ ਵਿੱਚ ਨਹੀਂ ਹੈ ਅਤੇ ਦਰਵਾਜ਼ਾ ਬਾਹਰੋਂ ਬੰਦ ਹੈ ਤਾਂ ਦੁਕਾਨ ਮਾਲਕ ਅਨੂਪ ਦੁਕਾਨ ’ਤੇ ਪਹੁੰਚਿਆ ਅਤੇ ਤਾਲੇ ਖੋਲ੍ਹ ਕੇ ਕਾਰੀਗਰਾਂ ਨੂੰ ਬਾਹਰ ਕੱਢਿਆ।
ਉਸ ਤੋਂ ਬਾਅਦ ਉਸ ਨੇ ਦੇਖਿਆ ਕਿ ਲਾਕਰ ਵਾਸ਼ਰੂਮ ਵਿੱਚ ਕੱਟੀ ਹੋਈ ਹਾਲਤ ਵਿੱਚ ਹੈ ਅਤੇ ਉਸ ਵਿੱਚ ਰੱਖਿਆ ਕੀਮਤੀ ਸਾਮਾਨ ਗਾਇਬ ਹੈ। ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਫਾਰੈਂਸਿਕ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਥੇ ਦੀ ਜਾਂਚ ਕੀਤੀ ਅਤੇ ਸਬੂਤ ਜਮ੍ਹਾ ਕੀਤੇ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ।

 

Have something to say? Post your comment

Subscribe