ਤਰਨ ਤਾਰਨ : ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ਤੋਂ 2 ਹਜ਼ਾਰ ਤੋਂ ਵੱਧ ਕਾਰਤੂਸ ਬਰਾਮਦ ਕੀਤੇ ਹਨ। ਮਾਮਲੇ ਦੀ ਜਾਂਚ ਥਾਣਾ ਖਾਲਡਾ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. 71 ਬਟਾਲੀਅਨ ਦੇ ਸੈਨਿਕ ਦੇਰ ਰਾਤ ਭਾਰਤ-ਪਾਕਿ ਸਰਹੱਦ ਨੇੜੇ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਭਾਰੀ ਹਨੇਰੇ ਕਾਰਨ (Indo Pak Border) ਬੀ.ਐੱਸ.ਐੱਫ. ਤਲਾਸ਼ੀ ਮੁਹਿੰਮ ਨੂੰ ਸਿਪਾਹੀਆਂ ਨੇ ਰੋਕ ਦਿੱਤਾ ਸੀ। ਪਰ ਸਵੇਰੇ ਬੀ.ਐੱਸ.ਐੱਫ. ਸਿਪਾਹੀਆਂ ਨੇ ਫਿਰ ਤਲਾਸ਼ੀ ਮੁਹਿੰਮ ਚਲਾਈ। ਫਿਰ ਬੀ.ਓ.ਪੀ. ਨਾਰਲੀ ਨੇੜੇ ਬੁਰਜੀ ਨੰਬਰ 128, 38, 40 ਤੋਂ ਕਿਸਾਨਾਂ ਦੀ ਕਾਸ਼ਤ ਯੋਗ ਜ਼ਮੀਨ ਦੀ ਖੁਦਾਈ ਕਰਨ 'ਤੇ ਬੀਐਸਐਫ ਦੇ ਜਵਾਨਾਂ ਨੂੰ 7.62 ਮਿਲੀਮੀਟਰ ਦੇ ਕਰੀਬ ਲਗਭਗ 2, 649 ਕਾਰਤੂਸ ਬਰਾਮਦ ਹੋਏ। ਇੰਸਪੈਕਟਰ ਪੀ.ਐੱਸ. ਥੋਮਰ ਕਮਾਂਡਰ ਬੀ.ਐੱਸ.ਐੱਫ. ਨਾਰਲੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਰਾਮਦ ਕੀਤੇ ਕਾਰਤੂਸ ਖਾਲਡਾ ਥਾਣੇ ਦੀ ਪੁਲਿਸ ਨੂੰ ਸੌਂਪੇ।
ਜ਼ਿਕਰਯੋਗ ਹੈ ਕਿ ਬਰਾਮਦ ਹੋਏ ਕਾਰਤੂਸਾਂ ਦਾ ਨਿਰਮਾਣ ਪਾਕਿਸਤਾਨ ਦਾ ਦੱਸਿਆ ਜਾਂਦਾ ਹੈ। ਜਿਸਦੀ ਨਿਸ਼ਾਨਦੇਹੀ 1969, 1970 ਅਤੇ 1971 ਹੈ। ਫਿਲਹਾਲ ਸਬੰਧਤ ਥਾਣੇ ਦੇ ਏ.ਐੱਸ.ਆਈ. ਸਾਹਿਬ ਸਿੰਘ ਨੇ ਕਮਾਂਡਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।