ਕੁੱਲੂ : ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਹਿਮਾਚਲ ਦੌਰੇ ਦੌਰਾਨ ਪੁਲਿਸ ਨੇ ਥੱਪੜੋ-ਥੱਪੜੀ ਹੋ ਗਈ। ਕੁੱਲੂ ਦੇ ਐਸਪੀ ਨੇ ਗਡਕਰੀ ਦੇ ਕਾਫਲੇ ਨੂੰ ਰੋਕਣ ਲਈ ਇਕ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਿਆ, ਫਿਰ ਸੁਰੱਖਿਆ ਦਸਤੇ ਨੇ ਐਸਪੀ ਨੂੰ ਬੁਰੀ ਤਰ੍ਹਾਂ ਕੁੱਟਿਆ। ਜਦੋਂ ਗਡਕਰੀ ਹਿਮਾਚਲ ਪਹੁੰਚੇ ਤਾਂ ਹਿਮਾਚਲ ਦੇ ਸੀਐਮ ਜੈ ਰਾਮ ਠਾਕੁਰ ਵੀ ਗਡਕਰੀ ਦੇ ਨਾਲ ਸੀ। ਸੁਰੱਖਿਆ ਕਰਮੀਹਿਮਾਚਲ ਦੇ ਸੀਐੱਮ ਸੁਰੱਖਿਆ ਦਸਤੇ ਤੋਂ ਦੱਸੇ ਜਾ ਰਹੇ ਹਨ। ਦਰਅਸਲ, ਗਡਕਰੀ ਦਾ ਕਾਫਲਾ ਭੂੰਤਰ ਏਅਰਪੋਰਟ ਤੋਂ ਮਨਾਲੀ ਜਾ ਰਿਹਾ ਸੀ, ਤਾਂ ਮਨਾਲੀ ਫੋਰ ਲੇਨ ਪ੍ਰਭਾਵਿਤ ਲੋਕ ਰਸਤੇ ਵਿਚ ਸੜਕ ਕਿਨਾਰੇ ਖੜੇ ਸੀ। ਗਡਕਰੀ ਲੋਕਾਂ ਦੀ ਗੱਲ ਸੁਣਨ ਰੁਕ ਗਏ। ਇਸੇ ਦੌਰਾਨ ਕਾਫਲੇ ਨੂੰ ਰੋਕਣ ਲਈ, ਸੀਐੱਮ ਸੁੱਰਖਿਆ ਅਤੇ ਕੁੱਲੂ ਐਸਪੀ ਦਰਮਿਆਨ ਤਕਰਾਰਬਾਜ਼ੀ ਸ਼ੁਰੂ ਹੋ ਗਈ। ਮੌਕੇ 'ਤੇ ਪੁਲਿਸ ਮੁਲਾਜ਼ਮ ਜ਼ੋਰ-ਜ਼ੋਰ ਨਾਲ ਚੀਖ ਕੇ ਕਿਹਾ ਕਿ ਤੁਸੀਂ ਐਸਪੀ ਸਾਹਿਬ ਨੂੰ ਕਿਉਂ ਮਾਰ ਰਹੇ ਹੋ? ਕੁੱਲੂ ਦਾ ਐਸਪੀ ਇੱਕ ਆਈਪੀਐਸ ਅਧਿਕਾਰੀ ਹੈ ਅਤੇ ਮੁੱਖ ਮੰਤਰੀ ਨਾਲ ਤਾਇਨਾਤ ਸੁਰੱਖਿਆ ਕਰਮਚਾਰੀ ਵੀ ਹਿਮਾਚਲ ਪੁਲਿਸ ਵਿਭਾਗ ਦੇ ਹਨ।