Friday, November 15, 2024
 

ਰਾਸ਼ਟਰੀ

ਮੀਡੀਆ ਸਾਡਾ ਸਾਥ ਨਹੀਂ ਦੇ ਰਹੀ ਇਸੇ ਕਰ ਕੇ ਅਸੀਂ ਆਪਣੀ ਰਣਨੀਤੀ ਬਦਲੀ : ਟਿਕੈਤ

June 22, 2021 09:57 PM

ਨਵੀਂ ਦਿੱਲੀ : ਕਿਸਾਨੀ ਸੰਘਰਸ਼ ਬਾਰੇ ਰਾਕੇਸ਼ ਟਿਕੈਤ ਨੇ ਕਿਹਾ, ਸਾਡੀ ਲਹਿਰ ਚੱਲ ਰਹੀ ਹੈ ਪਰ ਮੀਡੀਆ ਨੇ ਇਸ ਨੂੰ ਦਿਖਾਉਣਾ ਬੰਦ ਕਰ ਦਿੱਤਾ ਹੈ। ਅਸੀਂ ਵੀ ਕੋਈ ਵੱਡੀ ਕਾਲ ਨਹੀਂ ਕਰ ਰਹੇ ਹਾਂ ਨਹੀਂ ਤਾਂ ਮੀਡੀਆ ਕਹੇਗਾ ਕਿ ਸਾਨੂੰ ਕੋਰੋਨਾ ਦੀ ਕੋਈ ਚਿੰਤਾ ਨਹੀਂ ਹੈ। ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ, ਕਿ 26 ਜੂਨ ਨੂੰ ਦੇਸ਼ ਦੇ ਸਾਰੇ ਰਾਜ ਗਵਰਨਰ ਹਾਊਸ ’ਤੇ ਪ੍ਰਦਰਸ਼ਨ ਕਰਨਗੇ। ਅਸੀਂ ਕੋਈ ਮਾਰਚ ਨਹੀਂ ਕੱਢਾਂਗੇ, ਸਿਰਫ ਦਿੱਲੀ ਦੇ ਅੰਦਰ ਵਸਦੇ ਕਿਸਾਨ ਹੀ ਇਸ ਰੋਸ ਪ੍ਰਦਰਸ਼ਨ ਵਿਚ ਜਾਣਗੇ। ਅਗਲੀ ਵਾਰ ਜਦੋਂ ਵੀ ਕੋਈ ਆਵਾਜ਼ ਆਵੇਗੀ, ਇਹ ਸੰਸਦ ਦਾ ਘੇਰਾਓ ਹੋਵੇਗਾ। ਆਬਾਦੀ ਦੇ ਲਿਹਾਜ਼ ਨਾਲ ਦੇਸ਼ ਦੇ ਸਭ ਤੋਂ ਵੱਡੇ ਰਾਜ, ਯੂਪੀ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ, ਇਸ ਸਵਾਲ ਦੇ ਜਵਾਬ ’ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਯੂ ਪੀ ਵਿਧਾਨ ਸਭਾ ਚੋਣਾਂ ਵਿਚ ਯੋਗੀ ਸਰਕਾਰ ਦਾ ਵਿਰੋਧ ਕਰਾਂਗੇ। ਜਿਵੇਂ ਹੀ ਉਹ ਰਾਜਨੀਤਿਕ ਰੈਲੀਆਂ ਸ਼ੁਰੂ ਕਰਨਗੇ, ਅਸੀਂ ਉਨ੍ਹਾਂ ਵਿਰੁੱਧ ਪੰਚਾਇਤਾਂ ਵੀ ਸ਼ੁਰੂ ਕਰ ਦੇਵਾਂਗੇ। ਟਿਕੈਤ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਮੈਂ ਕੋਈ ਚੋਣ ਨਹੀਂ ਲੜਾਂਗਾ, ਪਰ ਕਿਸਾਨਾਂ ਦੇ ਮੁੱਦੇ ’ਤੇ ਭਾਜਪਾ ਦਾ ਵਿਰੋਧ ਕਰਾਂਗਾ। ਚੋਣਾਂ ਹਿੰਦੂਆਂ ਜਾਂ ਮੁਸਲਮਾਨਾਂ ਦੇ ਨਹੀਂ, ਕਿਸਾਨਾਂ ਦੇ ਮੁੱਦੇ ’ਤੇ ਹੋਣਗੀਆਂ। ਕਣਕ ਦੀ ਖਰੀਦ ਨਹੀਂ ਵਧੀ, ਗੰਨੇ ਦਾ ਰੇਟ ਨਹੀਂ ਵਧਿਆ ਅਤੇ ਅਦਾਇਗੀ ਵੀ ਨਹੀਂ ਕੀਤੀ ਗਈ। ਪਿੰਡ ਦੇ ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ।

 

Have something to say? Post your comment

 
 
 
 
 
Subscribe