ਕਾਠਮੰਡੂ : ਨੇਪਾਲ ਦੇ ਸਿੰਧੂ ਪਾਲਚੌਕ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਏ ਹੜ੍ਹ ਨੇ ਸੱਤ ਲੋਕਾਂ ਦੀ ਜਾਨ ਲੈ ਲਈ ਹੈ। ਉਥੇ ਕਈ ਲੋਕ ਲਾਪਤਾ ਹਨ। ਇਥੇ ਬਾਰਿਸ਼ ਕਾਰਨ ਨਦੀਆਂ ਵਿਚ ਜਲ ਪੱਧਰ ਵੱਧ ਗਿਆ ਹੈ। ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਅਸ਼ੰਕਾ ਪ੍ਰਗਟਾਈ ਸੀ ਕਿ ਹਡ਼੍ਹ ਮੇਲਮਚੀ ਅਤੇ ਇੰਦਰਾਵਤੀ ਨਦੀ ਦੇ ਮੁੱਖ ਸੋਮੇ ਤੋਂ ਪੈਦਾ ਹੋਈ ਹੈ। ਹੜ੍ਹ ਕਾਰਨ ਸਥਿਤੀ ਏਨੀ ਬਦਤਰ ਹੋ ਗਈ ਹੈ ਕਿ ਲੋਕਾਂ ਦੇ ਘਰਾਂ ਵਿਚ ਪਾਣੀ ਚਲਿਆ ਗਿਆ ਹੈ, ਬਿਜਲੀ ਦੇ ਖੰਭੇ ਟੁੱਟ ਕੇ ਹੇਠਾਂ ਡਿੱਗ ਗਏ ਹਨ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਲਮਚੀ ਵਿਚ ਪਾਣੀ ਅਤੇ ਚਿੱਕੜ ਦੀ ਮੋਟੀ ਪਰਤ ਬਣ ਗਈ ਹੈ, ਜਿਸ ਕਾਰਨ ਕਈ ਘਰਾਂ ਨੂੰ ਨੁਕਸਾਨ ਹੋਇਆ ਹੈ ਅਧਿਕਾਰੀਆਂ ਮੁਤਾਬਕ ਲਗਪਗ 200 ਘਰ ਇਸ ਕਾਰਨ ਨੁਕਸਾਨੇ ਗਏ ਹਨ।